ਇੰਡੋਨੇਸ਼ੀਆ 'ਚ ਪੁਲਿਸ ਹੈੱਡਕੁਆਰਟਰ 'ਤੇ ਅਤਿਵਾਦੀ ਹਮਲਾ, 4 ਦੀ ਮੌਤ
ਇੰਡੋਨੇਸ਼ਿਆ ਦੇ ਪੁਲਿਸ ਹੈੱਡਕੁਆਰਟਰ 'ਤੇ ਹੋਈ ਹਮਲੇ 'ਚ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਮਾਰ ਗਿਰਾਉਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ...
ਨਵੀਂ ਦਿੱਲੀ : ਇੰਡੋਨੇਸ਼ਿਆ ਦੇ ਪੁਲਿਸ ਹੈੱਡਕੁਆਰਟਰ 'ਤੇ ਹੋਈ ਹਮਲੇ 'ਚ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਮਾਰ ਗਿਰਾਉਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਿਸ ਹੈੱਡਕੁਆਟਰ 'ਤੇ ਹਮਲਾ ਕਰਨ ਵਾਲੇ ਚਾਰਾਂ ਆਰੋਪੀਆਂ ਨੂੰ ਮਾਰ ਗਿਰਾਇਆ ਗਿਆ ਹੈ। ਧਿਆਨ ਯੋਗ ਹੈ ਕਿ ਇਸ ਹਮਲੇ 'ਚ ਇਕ ਪੁਲਿਸ ਅਧਿਕਾਰੀ ਦੀ ਵੀ ਮੌਤ ਹੋਈ ਹੈ ਜਦਕਿ ਕਈ ਹੋਰ ਪੁਲਿਸਕਰਮਚਾਰੀ ਗੰਭੀਰ ਰੂਪ ਤੋਂ ਜ਼ਖ਼ਮੀ ਵੀ ਹੋਏ ਹਨ। ਦੇਸ਼ ਦੀ ਰਾਸ਼ਟਰੀ ਪੁਲਿਸ ਮੁਤਾਬਕ ਸੁਮਾਤਰਾ ਟਾਪੂ 'ਤੇ ਰਿਆਊ 'ਚ ਇਕ ਸਟੇਸ਼ਨ ਦੀ ਕੰਧ 'ਤੇ ਸਮੂਹ ਨੇ ਇਕ ਮਿਨੀ ਵੈਨ ਨਾਲ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਅਧਿਕਾਰੀਆਂ 'ਤੇ ਹਮਲਾ ਕੀਤਾ।
ਬੁਲਾਰੇ ਸੇਤਯੋ ਵਾੱਸਿਤੋ ਨੇ ਕਿਹਾ ਕਿ ਚਾਰ ਹਮਲਾਵਰਾਂ ਨੂੰ ਮਾਰ ਗਿਰਾਇਆ ਗਿਆ ਹੈ ਜਦਕਿ ਇਕ ਹੋਰ ਆਰੋਪੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਸ਼ੁਰੂਆਤ 'ਚ ਸਥਾਨਕ ਪੁਲਿਸ ਮੁਖੀ ਨੇ ਦਸਿਆ ਸੀ ਕਿ ਉਨ੍ਹਾਂ ਨੇ ਤਿੰਨ ਲੋਕਾਂ ਨੂੰ ਮਾਰ ਗਿਰਾਇਆ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਜਦਕਿ ਮੀਡਿਆ 'ਚ ਚੱਲੀ ਖ਼ਬਰਾਂ ਮੁਤਾਬਕ ਇਕ ਹਮਲਾਵਰ ਨੇ ਅਪਣੇ ਸਰੀਰ 'ਤੇ ਇਕ ਬੰਬ ਬੰਨ੍ਹੇ ਹੋਣ ਦੀ ਗੱਲ ਚੱਲ ਰਹੀ ਸੀ। ਹਾਲਾਂਕਿ ਪੁਲਿਸ ਨੇ ਤੱਤਕਾਲ ਇਸ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਹੈ।