ਟਰੰਪ ਦੇ ਦਸਤਾਵੇਜਾਂ 'ਚ ਹੋਇਆ ਖੁਲਾਸਾ, ਨਿਜੀ ਵਕੀਲ ਕੋਹਨ ਨੂੰ ਦਿੱਤੇ ਸੀ 100,000 ਡਾਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਨਿਜੀ ਵਕੀਲ ਮਾਈਕਲ ਕੋਹਨ ਨੂੰ 2 ਲੱਖ 50 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ

Donald Trump Repaid Attorney Who Paid Off Porn Star Stormy Daniels: Ethics Disclosure

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਨਿਜੀ ਵਕੀਲ ਮਾਈਕਲ ਕੋਹਨ ਨੂੰ 2 ਲੱਖ 50 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ। ਇਸ ਖੁਲਾਸੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪੋਰਨ ਸਟਾਰ ਸਟਾਰਮੀ ਦਾ ਮੂੰਹ ਬੰਦ ਰੱਖਣ ਲਈ ਦਿਤੀ ਗਈ ਰਾਸ਼ੀ 1 ਲੱਖ 30 ਹਜ਼ਾਰ ਵੀ ਸ਼ਾਮਲ ਸੀ। ਤੁਹਾਨੂੰ ਦਸ ਦੇਈਏ ਕਿ ਇਹ ਖੁਲਾਸਾ ਉਦੋਂ ਹੋਇਆ ਜਦੋ ਮੰਗਲਵਾਰ ਨੂੰ ਟਰੰਪ ਵਲੋਂ ਆਪਣੀ ਸੰਪਤੀ ਅਤੇ ਵੇਤਨ ਦਾ ਬਿਊਰਾ ਦੇਣ ਲਈ ਫਾਰਮ ਭਰਿਆ ਗਿਆ ਸੀ। ਆਫ਼ਿਸ ਆਫ਼ ਗਵਰਨਮੈਂਟ ਐਥਿਕਸ ਨੇ ਇਨ੍ਹਾਂ ਦਸਤਾਵੇਜਾਂ ਦੀ ਸਮੀਖਿਆ ਕੀਤੀ ਸੀ।

ਜਿਸਤੋਂ ਬਾਅਦ ਇਹ ਗਲ ਕਲ੍ਹ ਜਨਤਕ ਹੋਈ। ਜ਼ਿਕਰਯੋਗ ਹੈ ਕਿ ਇਸ ਫਾਰਮ 'ਚ ਟਰੰਪ ਨੇ ਆਪਣੀ ਕੁੱਲ ਸਪੰਤੀ 1.4 ਅਰਬ ਡਾਲਰ (ਕਰੀਬ 9 ਹਜ਼ਾਰ 479 ਕਰੋੜ ਰੁਪਏ) ਅਤੇ ਵੇਤਨ 4.2 ਲੱਖ ਡਾਲਰ (ਕਰੀਬ 3 ਹਜ਼ਾਰ ਕਰੋੜ ਰੁਪਏ) ਦਸੀ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਿਕ, ਡੈਨਿਅਲਸ ਅਤੇ ਟਰੰਪ ਵਿਚਕਾਰ 2006 ਵਿਚ ਜਿਸਮਾਨੀ ਰਿਸ਼ਤਾ ਰਿਹਾ ਸੀ। ਖੁਦ ਡੈਨੀਅਲਸ ਨੇ ਇਹ ਗਲ ਕਾਬੂਲੀ ਸੀ। ਦੋਸ਼ ਹੈ ਕਿ 2016 'ਚ ਅਮਰੀਕੀ ਰਾਸ਼ਟਰਪਤੀ ਚੋਣਾਂ ਸਮੇਂ ਟਰੰਪ ਨੇ ਡੈਨੀਅਲ ਨੂੰ ਆਪਣਾ ਰਿਸ਼ਤਾ ਜਨਤਕ ਤੌਰ 'ਤੇ ਉਜਾਗਰ ਨਾ ਕਰਨ ਲਈ ਕਰੀਬ 1 ਲੱਖ 30 ਹਜ਼ਾਰ ਡਾਲਰ ਦਿੱਤੇ ਸੀ।

ਰਾਸ਼ਟਰਪਤੀ ਬਣਨ ਤੋਂ ਬਾਅਦ ਜਦੋ ਟਰੰਪ ਅਤੇ ਡੈਨੀਅਲ ਦੇ ਰਿਸ਼ਤੇ ਅਤੇ ਪੈਸੇ ਦੇਣ ਦੀ ਗਲ ਦੁਨੀਆਭਰ ਦੀ ਮੀਡੀਆ 'ਚ ਸਾਹਮਣੇ ਆਈ ਤਾਂ ਟਰੰਪ ਨੇ ਇਸ ਗਲ ਨੂੰ ਸਿਰੇ ਤੋਂ ਖਾਰਜ ਕਰ ਦਿਤਾ ਸੀ। ਪਰ 3 ਮਈ 2017 ਨੂੰ ਟਰੰਪ ਨੇ ਸਵੀਕਾਰ ਕਰ ਲਿਆ ਸੀ ਕਿ ਉਨ੍ਹਾਂ ਨੇ ਆਪਣੇ ਵਕੀਲ ਕੋਹਨ ਨੂੰ 1 ਲੱਖ 30 ਹਜ਼ਾਰ ਡਾਲਰ ਡੈਨੀਅਲ ਨੂੰ ਦੇਣ ਲਈ ਦਿਤੇ ਸੀ।

ਸਮੀਖਿਆ 'ਚ ਇਹ ਵੀ ਗਲ ਸਾਹਮਣੇ ਆਈ ਹੈ ਕਿ ਕੋਹਨ ਨੇ ਆਪਣੇ ਵਲੋਂ ਰਾਸ਼ਟਰਪਤੀ ਚੋਣਾਂ 'ਚ ਜੋ ਖਰਚਾਂ ਕੀਤਾ ਸੀ ਉਹ ਪੈਸਾ ਟਰੰਪ ਕੋਲੋ ਮੰਗਿਆ ਸੀ ਜਿਸਦਾ ਭੁਗਤਾਨ 2017 'ਚ ਕਰ ਦਿਤਾ ਗਿਆ ਸੀ। ਫਿਲਹਾਲ ਕੋਹਨ ਨੂੰ ਦਿਤੇ ਗਏ ਭੁਗਤਾਨ ਦੀ ਜਾਂਚ ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਪਿਛਲੇ ਮਹੀਨੇ ਐਫਬੀਆਈ ਨੇ ਕੋਹਨ ਦੇ ਘਰ ਅਤੇ ਦਫ਼ਤਰ 'ਤੇ ਛਾਪਾ ਮਾਰ ਕੇ ਕੁਝ ਦਸਤਾਵੇਜ ਜ਼ਬਤ ਕਰ ਲਏ ਸੀ। ਇਹ ਉਹ ਦਸਤਾਵੇਜ ਸਨ ਜਿਸ 'ਚ ਡੈਨੀਅਲ ਨੂੰ ਕੀਤੇ ਗਏ ਭੁਗਤਾਨ ਦਾ ਜ਼ਿਕਰ ਕੀਤਾ ਹੋਇਆ ਸੀ।