ਬ੍ਰਾਜ਼ੀਲ 'ਚ ਕੋਰੋਨਾ ਮਰੀਜ਼ ਨੂੰ ਲਿਜਾ ਰਿਹਾ ਜਹਾਜ਼ ਕ੍ਰੈਸ਼,ਡਾਕਟਰ ਸਮੇਤ ਚਾਰ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਾਜ਼ੀਲ ਦੇ ਸੀਅਰਾ ਰਾਜ ਵਿਚ ਕੋਵਿਡ -19 ਨਾਲ ਸੰਕਰਮਿਤ ਡਾਕਟਰ ਨੂੰ ਲੈ ਕੇ ਜਾਣ ਵਾਲਾ ਇਕ ਛੋਟਾ ਜਹਾਜ਼ ਸ਼ੁੱਕਰਵਾਰ ਰਾਤ ਨੂੰ ਕਰੈਸ਼ ਹੋ ਗਿਆ

file photo

ਬ੍ਰਾਜ਼ੀਲ: ਬ੍ਰਾਜ਼ੀਲ ਦੇ ਸੀਅਰਾ ਰਾਜ ਵਿਚ ਕੋਵਿਡ -19 ਨਾਲ ਸੰਕਰਮਿਤ ਡਾਕਟਰ ਨੂੰ ਲੈ ਕੇ ਜਾਣ ਵਾਲਾ ਇਕ ਛੋਟਾ ਜਹਾਜ਼ ਸ਼ੁੱਕਰਵਾਰ ਰਾਤ ਨੂੰ ਕਰੈਸ਼ ਹੋ ਗਿਆ। 

ਜਿਸ ਕਾਰਨ ਜਹਾਜ਼ ਵਿਚ ਸਵਾਰ ਸਾਰੇ ਚਾਰ ਲੋਕ ਮਾਰੇ ਗਏ।ਬੀਮਾਰ ਡਾਕਟਰ ਨੂੰ ਉਸ ਦੇ ਗ੍ਰਹਿ ਰਾਜ ਪਯੌ ਦੇ ਆਈਸੀਯੂ ਲਿਜਾਇਆ ਜਾ ਰਿਹਾ ਸੀ।

ਪਾਇਲਟ ਦੇ ਨਾਲ ਮਰੀਜ਼ ਦਾ ਇਲਾਜ ਕਰਨ ਵਾਲੇ ਦੋ ਮੈਡੀਕਲ ਕਰਮਚਾਰੀ ਵੀ ਜਹਾਜ਼ ਵਿਚ ਸਵਾਰ ਸਨ। ਸੀਏਰਾ ਫਾਇਰ ਵਿਭਾਗ ਅਤੇ ਸਾਓ ਬਰਨਾਰਡੋ ਮਿਊਸਪੈਲਿਟੀ ਨੇ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 

 ਇਸਤੋਂ ਪਹਿਲਾ ਗੜਸ਼ੰਕਰ ਵਿੱਚ ਭਾਰਤੀ ਹਵਾਈਫੌਜ ਦਾ ਲੜਾਕੂ ਜਹਾਜ਼  ਹਾਦਸਾਗ੍ਰਸਤ ਹੋ ਗਿਆ ਸੀ। ਇਹ ਜਾਣਕਾਰੀ ਨਿਊਜ਼ ਏਜੰਸੀ ਨੇ ਦਿੱਤੀ ਹੈ। ਹਾਲਾਂਕਿ ਇਸ ਹਾਦਸੇ ਵਿਚ ਪਾਇਲਟ ਪੂਰੀ ਤਰ੍ਹਾਂ ਸੁਰੱਖਿਅਤ ਸੀ।

ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਸੁਪਰਡੈਂਟ ਵਜੀਰ ਸਿੰਘ ਖਹਿਰਾ ਨੇ ਕਿਹਾ ਸੀ  ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕੋਲ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਸੀਨੀਅਰ ਐਸਪੀ ਅਲਕਾ ਮੀਣਾ ਨੇ ਕਿਹਾ ਸੀ ਉਹਨਾਂ ਨੂੰ ਸਵੇਰੇ 10.30 ਵਜੇ ਹਾਦਸੇ ਬਾਰੇ ਪਤਾ ਚੱਲਿਆ ਸੀ।

ਉੱਥੇ ਹੀ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਪਾਇਲਟ ਨੇ ਜਹਾਜ਼ ਤੋਂ ਖੁਦ ਨੂੰ ਸੁਰੱਖਿਅਤ ਇੰਜੈਕਟ ਕਰ ਲਿਆ ਸੀ। ਦੱਸ ਦਈਏ ਕਿ ਹਾਦਸੇ ਦੌਰਾਨ ਫ਼ੌਜ ਦਾ ਮਿਗ-29 ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਪੁਲਿਸ ਅਤੇ ਹਵਾਈ ਫ਼ੌਜ ਦੇ ਅਧਿਕਾਰੀ ਮੌਕੇ 'ਤੇ ਹਾਦਸੇ ਵਾਲੀ ਥਾਂ ਪੁੱਜੇ ਅਤੇ ਉਹਨਾਂ ਨੇ ਘਟਨਾ ਦਾ ਜਾਇਜ਼ਾ ਲਿਆ।

ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿਚ ਵੀ ਪੰਜਾਬ ਦੇ ਪਟਿਆਲਾ ਵਿਚ ਹਵਾਈ ਫੌਜ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।