Miss Universe 2020: ਮੈਕਸੀਕੋ ਦੀ ਐਂਡਰਿਆ ਮੇਜ਼ਾ ਨੇ ਜਿੱਤਿਆ ਮਿਸ ਯੂਨੀਵਰਸ ਦਾ ਖ਼ਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਦੀ ਐਡਲਾਈਨ ਕੈਸਟੀਲਿਨੋ ਨੂੰ TOP-5 ਵਿਚ ਮਿਲੀ ਜਗ੍ਹਾ

Andrea Meza

ਫਲੋਰਿਡਾ: ਮਿਸ ਯੂਨੀਵਰਸ ਮੁਕਾਬਲੇ ਦੇ ਜੇਤੂ ਦਾ ਐਲਾਨ ਹੋ ਗਿਆ ਹੈ। ਮੈਕਸੀਕੋ ਦੀ ਐਂਡਰਿਆ ਮੇਜ਼ਾ ਨੂੰ ਮਿਸ ਯੂਨੀਵਰਸ 2020 ਚੁਣਿਆ ਗਿਆ ਹੈ। ਫਲੋਰੀਡਾ ਦੇ ਸੇਮਿਨੋਲ ਹਾਰਡ ਰਾਕ ਹੋਟਲ ਵਿੱਚ 69 ਵਾਂ ਮਿਸ ਯੂਨੀਵਰਸ ਸਮਾਰੋਹ ਹੋਇਆ, ਜਿੱਥੇ ਸਾਬਕਾ ਮਿਸ ਯੂਨੀਵਰਸ ਜੋਜੀਬੀਨੀ ਤੂਨਜੀ ਨੇ ਐਂਡਰਿਆ ਨੂੰ ਵਿਸ਼ਵ ਸੁੰਦਰਤਾ ਦਾ ਤਾਜ ਪਹਿਨਾਇਆ। ਐਂਡਰਿਆ ਮੈਕਸੀਕੋ ਦੀ ਤੀਜੀ ਔਰਤ ਬਣ ਗਈ  ਜਿਸਨੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ। 

 

 

ਉਸੇ ਸਮੇਂ, ਮਿਸ ਇੰਡੀਆ ਐਡਲਾਈਨ ਕੈਸਟੇਲੀਨੋ ਇਸ ਮਿਸ ਯੂਨੀਵਰਸ ਦੇ ਤਾਜ ਤੋਂ ਕੁਝ ਕਦਮ ਹੀ ਦੂਰ ਸੀ। ਐਡਲਾਈਨ ਕੈਸਟੀਲਿਨੋ ਦੇ ਨਾ ਜਿੱਤਣ ਕਾਰਨ ਭਾਰਤੀ ਪ੍ਰਸ਼ੰਸਕ ਬਹੁਤ ਨਿਰਾਸ਼ ਹਨ। ਉਸਨੇ ਟਾਪ 5 ਵਿੱਚ ਜਗ੍ਹਾ ਬਣਾਈ।

ਮੁਕਾਬਲੇ ਵਿਚ ਚੌਥੇ ਨੰਬਰ 'ਤੇ ਮਿਸ ਡੋਮਿਨਿਕਨ ਰੀਪਬਲਿਕ ਕਿਮਬਰਲੀ ਜਿਮੇਨੇਜ਼, ਤੀਜੀ ਰਨਰ-ਅਪ ਮਿਸ ਇੰਡੀਆ ਐਡਲਿਨ ਕੈਸਟੇਲੀਨੋ ਅਤੇ ਦੂਜੀ ਉਪ ਜੇਤੂ ਮਿਸ ਪੇਰੂ ਜੀਨਿਕ ਮਚੇਟਾ ਰਹੀ। ਅੰਤਮ ਦੋ ਮਿਸ ਬ੍ਰਾਜ਼ੀਲ ਜੂਲੀਆ ਗਾਮਾ ਅਤੇ ਮਿਸ ਮੈਕਸੀਕੋ ਐਂਡਰੀਆ ਮੇਜ਼ਾ ਸਨ। ਜਿਸ ਤੋਂ ਬਾਅਦ ਮਿਸ ਮੇਜਾ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਜਿਸ ਤੋਂ ਬਾਅਦ ਮਿਸ ਯੂਨੀਵਰਸ 2019 ਨੇ ਸ਼ਾਨਦਾਰ ਢੰਗ ਨਾਲ ਆਪਣੀ ਮਿਸ ਯੂਨੀਵਰਸ 2020 ਨੂੰ ਤਾਜ ਪਹਿਨਾਇਆ।

ਮਿਸ ਯੂਨੀਵਰਸ ਐਂਡਰਿਆ ਮੇਜਾ ਇੱਕ ਮਾਡਲ ਹੋਣ ਦੇ ਨਾਲ ਨਾਲ ਇੱਕ ਸਾੱਫਟਵੇਅਰ ਇੰਜੀਨੀਅਰ ਵੀ ਹੈ। ਉਹ ਲਿੰਗ ਅਸਮਾਨਤਾ ਅਤੇ ਲਿੰਗ ਹਿੰਸਾ ਵਰਗੇ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ। ਐਂਡਰੀਆ ਦਾ ਜਨਮ ਚਿਹੁਹੁਆ ਸ਼ਹਿਰ ਵਿੱਚ ਹੋਇਆ।

 

 

ਉਸ ਦੀਆਂ ਦੋ ਭੈਣਾਂ ਹਨ ਅਤੇ 2017 ਵਿੱਚ ਚਿਹੁਹੁਆ ਯੂਨੀਵਰਸਿਟੀ ਤੋਂ ਸਾੱਫਟਵੇਅਰ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕੀਤੀ। ਆਂਡਰੇਆ ਮੇਜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ, ਸੁੰਦਰਤਾ ਦਾ ਅਰਥ ਕੇਵਲ  ਦਿਖ ਤੋਂ ਹੈ, ਪਰ ਮੇਰੇ ਲਈ, ਸੁੰਦਰ ਹੋਣ ਦਾ ਅਰਥ ਹੈ ਦਿਲ ਤੋਂ ਸੁੰਦਰ ਹੋਣਾ ਹੈ।