ਅਮਰੀਕਾ : ਓਕਲਾਹੋਮਾ ਸੂਬੇ 'ਚੋਂ ਮਿਲੀ ਭਾਰਤੀ ਮੂਲ ਦੀ ਲੜਕੀ ਦੀ ਲਾਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਕੁੱਝ ਦਿਨ ਪਹਿਲਾਂ ਲਾਪਤਾ ਹੋਈ ਸੀ ਲਹਿਰੀ ਪਥੀਵਾੜਾ 

Indian American Woman Found Dead 200 Miles From Texas Home a Day After She Went Missing

ਟੈਕਸਾਸ : ਅਮਰੀਕਾ ਦੇ ਟੈਕਸਾਸ ਸੂਬੇ ਤੋਂ ਕੁੱਝ ਦਿਨ ਪਹਿਲਾਂ ਲਾਪਤਾ ਹੋਈ ਭਾਰਤੀ-ਅਮਰੀਕੀ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਲਹਿਰੀ ਪਥੀਵਾੜਾ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਲਹਿਰੀ ਦੀ ਲਾਸ਼ ਓਕਲਾਹੋਮਾ ਤੋਂ 200 ਮੀਲ ਦੀ ਦੂਰੀ ਤੋਂ ਬਰਾਮਦ ਕੀਤੀ ਗਈ ਹੈ। 

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਲਹਿਰੀ ਕੰਮ 'ਤੇ ਜਾਂਦੇ ਸਮੇਂ ਰਸਤੇ ਵਿਚ ਹੀ ਲਾਪਤਾ ਹੋ ਗਈ ਸੀ। ਲਹਿਰੀ ਪਥੀਵਾੜਾ ਨੂੰ ਆਖ਼ਰੀ ਵਾਰ ਮੈਕਕਿਨੀ ਉਪਨਗਰ ਵਿਚ ਕੰਮ ਕਰਨ ਲਈ ਕਾਲੇ ਰੰਗ ਦੀ ਟੋਇਟਾ ਗੱਡੀ ਚਲਾਉਂਦੇ ਦੇਖਿਆ ਗਿਆ ਸੀ। ਹੁਣ ਕੁੱਝ ਦਿਨ ਬਾਅਦ ਹੀ ਲਹਿਰੀ ਦੀ ਲਾਸ਼ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ: ਬਠਿੰਡਾ 'ਚ ਭਰੂਣ ਲਿੰਗ ਜਾਂਚ ਦਾ ਪਰਦਾਫ਼ਾਸ਼, ਪਤੀ-ਪਤਨੀ ਸਮੇਤ ਇਕ ਦਲਾਲ ਗ੍ਰਿਫ਼ਤਾਰ

ਲਹਿਰੀ ਪਥੀਵਾੜਾ ਦੇ ਅਪਣੇ ਫੇਸਬੁੱਕ ਪੇਜ ਅਨੁਸਾਰ ਉਹ ਓਵਰਲੈਂਡ ਪਾਰਕ ਖੇਤਰੀ ਮੈਡੀਕਲ ਸੈਂਟਰ ਵਿਚ ਕੰਮ ਕਰਦੀ ਸੀ। ਉਸ ਨੇ ਕੰਸਾਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਲੂ ਵੈਲੀ ਵੈਸਟ ਹਾਈ ਸਕੂਲ ਵਿਚ ਪੜ੍ਹਾਈ ਪੂਰੀ ਕੀਤੀ। ਅਪਣੀ ਬੱਚੀ ਦੀ ਮੌਤ 'ਤੇ ਪ੍ਰਵਾਰ ਅਤੇ ਦੋਸਤਾਂ ਵਿਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ ਲਹਿਰੀ ਟੈਕਸਾਸ ਵਿਚ ਕੋਲਿਨਜ਼ ਕਾਉਂਟੀ 'ਚ ਮੈਕ ਕਿਨੀ ਵਿਖੇ ਰਹਿ ਰਹੀ ਸੀ। 12 ਮਈ ਨੂੰ ਕੰਮ ਤੋਂ ਬਾਅਦ ਘਰ ਨਾ ਪਰਤਣ 'ਤੇ ਉਸ ਦਾ ਪ੍ਰਵਾਰ ਬਹੁਤ ਚਿੰਤਤ ਸੀ ਅਤੇ ਲਗਾਤਾਰ ਉਸ ਦੀ ਭਾਲ ਕਰ ਰਿਹਾ। ਪ੍ਰਵਾਰ ਨੇ ਅਪਣੀ ਧੀ ਦੇ ਲਾਪਤਾ ਹੋਣ ਬਾਰੇ ਪੁਲਿਸ ਨੂੰ ਵੀ ਜਾਣਕਾਰੀ ਦਿਤੀ ਸੀ ਅਤੇ ਓਕਲਾਹੋਮਾ ਵਿਚ ਉਸ ਦੇ ਫ਼ੋਨ ਆਦਿ ਨੂੰ ਟਰੈਕ ਕੀਤਾ ਜਾ ਰਿਹਾ ਸੀ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚੀ ਕੀਤੀ ਜਾ ਰਹੀ ਹੈ।