Canada News: ਲਾਟਰੀ ਦੀ ਵੱਡੀ ਰਾਸ਼ੀ ਚੋਂ ਲੋੜਵੰਦਾਂ ਦੀ ਮਦਦ ਕਰਨ ਦਾ ਸਲਾਘਾਯੋਗ ਫੈਸਲਾ
ਕੈਨੇਡਾ ਦੇ ਇਤਿਹਾਸ ਚ ਸਭ ਤੋਂ ਵੱਡਾ ਨਾਮ ਜਿੱਤਣ ਵਾਲੇ ਵਿਅਕਤੀ ਬਣ ਗਏ ਹਨ।
Canada News: ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਫਿਲਪਾਈਨੀ ਮੂਲ ਦੇ ਇੱਕ ਵਿਅਕਤੀ ਜਸਟਿਨ ਸਿਮਪੂਰੀਉਸ ਹਾਲ ਹੀ ’ਚ 80 ਮਿਲੀਅਨ ਡਾਲਰ ਦੀ ਲਾਟਰੀ ਜਿੱਤ ਕੇ ਕੈਨੇਡਾ ਦੇ ਇਤਿਹਾਸ ਚ ਸਭ ਤੋਂ ਵੱਡਾ ਨਾਮ ਜਿੱਤਣ ਵਾਲੇ ਵਿਅਕਤੀ ਬਣ ਗਏ ਹਨ।
ਲਾਟਰੀ ਦੀ ਇੰਨੀ ਵੱਡੀ ਰਾਸ਼ੀ ਜਿੱਤਣ ਓਪਰੰਤ ਖੁਸ਼ੀ ਚ ਭਾਵਕ ਹੁੰਦਿਆਂ ਸਿਮ ਪੂਰੀਉਸ ਨੇ ਕਿਹਾ ਕਿ ਜਿੱਥੇ ਕਿ ਇਹ ਰਕਮ ਆਪਣੀ ਮਾਂ ਨੂੰ ਨੌਕਰੀ ਤੋਂ ਸੇਵਾ ਮੁਕਤ ਕਰਵਾ ਕੇ ਉਹਨਾਂ ਦੀਆਂ ਸੁੱਖ ਸਹੂਲਤਾਂ ਲਈ ਖ਼ਰਚ ਕਰੇਗਾ ,ਉੱਥੇ ਆਪਣੀ ਭੈਣ ਦੀ ਮੈਡੀਕਲ ਦੀ ਪੜ੍ਹਾਈ ਦੀ ਫ਼ੀਸ ਵੀ ਭਰੇਗਾ।
ਉਸ ਨੇ ਦਾਅਵਾ ਕੀਤਾ ਕਿ ਉਹ ਲਾਟਰੀ ’ਚ ਜਿੱਤੀ ਇਸ ਰਕਮ ਨਾਲ ਆਪਣੇ ਪਰਿਵਾਰਕ ਸੁਪਨਿਆਂ ਦੀ ਪੂਰਤੀ ਤਾਂ ਕਰੇਗਾ ਹੀ ,ਪ੍ਰੰਤੂ ਇਸ ਰਕਮ ’ਚੋਂ ਕਾਫ਼ੀ ਹਿੱਸਾ ਉਹ ਇੱਥੇ ਰਹਿ ਰਹੇ ਲੋੜਵੰਦ ਲੋਕਾਂ ਦੀ ਭਲਾਈ ਲਈ ਖ਼ਰਚ ਕਰੇਗਾ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਲਾਟਰੀ ਦੀ ਵੱਡੀ ਰਾਸ਼ੀ ਜਿੱਤਣ ਤੋਂ ਤੁਰੰਤ ਬਾਅਦ ਸਿਮਪੂਰੀਉਸ ਵੱਲੋਂ ਆਪਣੀ ਨੌਕਰੀ ਛੱਡ ਦਿੱਤੀ ਗਈ ਸੀ|