Subrata Ghosh Death News: ਹਿਮਾਲਿਆ ਪਰਬਤ ਤੋਂ ਉਤਰਦੇ ਸਮੇਂ ਭਾਰਤੀ ਪਰਬਤਾਰੋਹੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਬਰਤ ਘੋਸ਼ ਇਸ ਸੀਜ਼ਨ ਵਿਚ ਮਾਊਂਟ ਐਵਰੈਸਟ ’ਤੇ ਮਰਨ ਵਾਲਾ ਦੂਜਾ ਵਿਦੇਸ਼ੀ ਪਰਬਤਾਰੋਹੀ ਹੈ

Indian mountaineer Subrata Ghosh death news

Indian mountaineer Subrata Ghosh death news: ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੋਂ ਉਤਰਦੇ ਸਮੇਂ ਇਕ 45 ਸਾਲਾ ਭਾਰਤੀ ਪਰਬਤਾਰੋਹੀ ਦੀ ਮੌਤ ਹੋ ਗਈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਪਰਬਤਾਰੋਹੀ ਦੀ ਮੌਤ ਉਚਾਈ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ ਹੋਈ ਹੈ।

ਮ੍ਰਿਤਕ ਭਾਰਤੀ ਪਰਬਤਾਰੋਹੀ ਦੀ ਪਛਾਣ ਸੁਬਰਤ ਘੋਸ਼ ਵਜੋਂ ਹੋਈ ਹੈ, ਜੋ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਸੁਬਰਤ ਘੋਸ਼ ਇਸ ਸੀਜ਼ਨ ਵਿਚ ਮਾਊਂਟ ਐਵਰੈਸਟ ’ਤੇ ਮਰਨ ਵਾਲਾ ਦੂਜਾ ਵਿਦੇਸ਼ੀ ਪਰਬਤਾਰੋਹੀ ਹੈ। (ਏਜੰਸੀ)

(For more news apart from Indian mountaineer Subrata Ghosh death News in Punjabi, stay tuned to Rozana Spokesman)