Missile strikes on Pak: ਸ਼ਾਹਬਾਜ਼ ਸ਼ਰੀਫ ਨੇ ਨੂਰ ਖ਼ਾਨ ਏਅਰਬੇਸ ’ਤੇ ਭਾਰਤ ਦੇ ਸਟੀਕ ਮਿਜ਼ਾਈਲ ਹਮਲਿਆਂ ਨੂੰ ਕੀਤਾ ਸਵੀਕਾਰ
Missile strikes on Pak: ਕਿਹਾ, ਮੁਨੀਰ ਨੇ ਦੇਰ ਰਾਤ ਦਸਿਆ ਸੀ ਕਿ ਆਪ੍ਰੇਸ਼ਲ ਸਿੰਦੂਰ ਤਹਿਤ ਭਾਰਤ ਨੇ ਕਈ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ
Missile strikes on Pak:ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਾਵਲਪਿੰਡੀ ਦੇ ਨੂਰ ਖ਼ਾਨ ਏਅਰਬੇਸ ਅਤੇ ਹੋਰ ਥਾਵਾਂ ’ਤੇ ਭਾਰਤ ਦੇ ਸਟੀਕ ਮਿਜ਼ਾਈਲ ਹਮਲਿਆਂ ਨੂੰ ਸਵੀਕਾਰ ਕੀਤਾ ਹੈ, ਅਤੇ ਖੁਲਾਸਾ ਕੀਤਾ ਹੈ ਕਿ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਨੇ 9 ਅਤੇ 10 ਮਈ ਦੀ ਰਾਤ ਨੂੰ 2:30 ਵਜੇ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਆਪਰੇਸ਼ਨ ਸਿੰਦੂਰ ਦੌਰਾਨ ਹੋਏ ਹਮਲਿਆਂ ਬਾਰੇ ਜਾਣਕਾਰੀ ਦੇਣ ਲਈ ਫੋਨ ਕੀਤਾ ਸੀ।
ਇਸਲਾਮਾਬਾਦ ਵਿੱਚ ਪਾਕਿਸਤਾਨ ਮੈਮੋਰੀਅਲ ਵਿਖੇ ਇੱਕ ਵਿਸ਼ੇਸ਼ ‘ਯੌਮ-ਏ-ਤਸ਼ਕੂਰ’ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ਾਹਬਾਜ਼ ਸ਼ਰੀਫ ਨੇ ਕਿਹਾ, ‘‘9-10 ਮਈ ਦੀ ਰਾਤ ਨੂੰ ਲਗਭਗ 2.30 ਵਜੇ ਫ਼ੌਜ ਮੁਖੀ ਅਸੀਮ ਮੁਨੀਰ ਨੇ ਮੈਨੂੰ ਇੱਕ ਸੁਰੱਖਿਅਤ ਲਾਈਨ ’ਤੇ ਫ਼ੋਨ ਕੀਤਾ ਤੇ ਦੱਸਿਆ ਕਿ ਭਾਰਤੀ ਬੈਲਿਸਟਿਕ ਮਿਜ਼ਾਈਲਾਂ ਨੇ ਨੂਰ ਖ਼ਾਨ ਏਅਰਬੇਸ ਅਤੇ ਹੋਰ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ।’’
10 ਮਈ ਨੂੰ, ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸਦੇ ਤਿੰਨ ਏਅਰਬੇਸਾਂ ਨੂੰ ਭਾਰਤੀ ਮਿਜ਼ਾਈਲਾਂ ਅਤੇ ਡਰੋਨਾਂ ਨੇ ਨਿਸ਼ਾਨਾ ਬਣਾਇਆ ਸੀ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਸਲਾਮਾਬਾਦ ਵਿੱਚ ਸਵੇਰੇ 4 ਵਜੇ ਦੇ ਕਰੀਬ ਇੱਕ ਕਾਹਲੀ ਵਿੱਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪਾਕਿਸਤਾਨੀ ਹਵਾਈ ਫ਼ੌਜ ਦੇ ਨੂਰ ਖਾਨ (ਚਕਲਾਲਾ, ਰਾਵਲਪਿੰਡੀ), ਮੁਰੀਦ (ਚਕਵਾਲ) ਅਤੇ ਰਫੀਕੀ (ਝਾਂਗ ਜ਼ਿਲ੍ਹੇ ਵਿੱਚ ਸ਼ੋਰਕੋਟ) ਹਵਾਈ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਮੈਕਸਰ ਟੈਕਨਾਲੋਜੀਜ਼ ਦੁਆਰਾ ਲਈਆਂ ਗਈਆਂ ਹਾਲੀਆ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਕਈ ਪਾਕਿਸਤਾਨੀ ਏਅਰਬੇਸਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤਸਵੀਰਾਂ ਵਿੱਚ ਚਾਰ ਪਾਕਿਸਤਾਨੀ ਏਅਰਬੇਸ ਨੂੰ ਨੁਕਸਾਨ ਹੋਇਆ ਹੈ: ਰਾਵਲਪਿੰਡੀ ਵਿੱਚ ਨੂਰ ਖਾਨ ਏਅਰਬੇਸ, ਸਰਗੋਧਾ ਵਿੱਚ ਪੀਏਐਫ ਬੇਸ ਮੁਸ਼ਫ, ਭੋਲਾਰੀ ਏਅਰਬੇਸ ਅਤੇ ਜੈਕਬਾਬਾਦ ਵਿੱਚ ਪੀਏਐਫ ਬੇਸ ਸ਼ਾਹਬਾਜ਼।
25 ਅਪ੍ਰੈਲ, 2025 ਅਤੇ 10 ਮਈ, 2025 ਨੂੰ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ਏਅਰਬੇਸ ਦੀਆਂ ਸਹੂਲਤਾਂ ਨੂੰ ਹੋਏ ਨੁਕਸਾਨ ਨੂੰ ਦਰਸਾਉਂਦੀਆਂ ਹਨ, ਜੋ ਨੂਰ ਖਾਨ ਏਅਰਬੇਸ ’ਤੇ ਸੰਭਾਵੀ ਹਮਲੇ ਦਾ ਸੰਕੇਤ ਦਿੰਦੀਆਂ ਹਨ। ਸ਼ਾਹਬਾਜ਼ ਸ਼ਰੀਫ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਭਾਰਤ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਦੇ ਨੇਤਾਵਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸਾਧਿਆ ਸੀ।
(For more news apart from Pakistan Latest News, stay tuned to Rozana Spokesman)