Tornado in USA: ਅਮਰੀਕਾ ਦੇ ਸੇਂਟ ਲੁਈਸ ’ਚ ਆਏ ਭਿਆਨਕ ਤੂਫ਼ਾਨ ਕਾਰਨ ਪੰਜ ਲੋਕਾਂ ਦੀ ਮੌਤ
Tornado in USA: ਪੰਜ ਹਜ਼ਾਰ ਤੋਂ ਵਧ ਘਰਾਂ ਨੂੰ ਪਹੁੰਚਿਆ ਭਾਰੀ ਨੁਕਸਾਨ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ
Five people died due to a severe storm in St. Louis, USA: ਅਮਰੀਕਾ ਦੇ ਸੇਂਟ ਲੁਈਸ ਵਿਚ ਆਏ ਭਿਆਨਕ ਤੂਫ਼ਾਨ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਫਸੇ ਜਾਂ ਜ਼ਖ਼ਮੀ ਲੋਕਾਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਹੈ। ਸ਼ੁੱਕਰਵਾਰ ਰਾਤ ਨੂੰ ਆਏ ਤੂਫ਼ਾਨ ਨੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਦਰੱਖ਼ਤ, ਬਿਜਲੀ ਦੀਆਂ ਲਾਈਨਾਂ ਅਤੇ ਖੰਭੇ ਢਾਹ ਦਿਤੇ। ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ।
ਸੇਂਟ ਲੁਈਸ ਦੀ ਮੇਅਰ ਕਾਰਾ ਸਪੈਂਸਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਘੱਟੋ-ਘੱਟ ਪੰਜ ਮੌਤਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਆਏ ਤੂਫਾਨ ਕਾਰਨ ਪੰਜ ਹਜ਼ਾਰ ਤੋਂ ਵੱਧ ਘਰ ਪ੍ਰਭਾਵਿਤ ਹੋਏ ਅਤੇ ਲਗਭਗ ਇੱਕ ਲੱਖ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ। ਸਪੈਂਸਰ ਨੇ ਕਿਹਾ, ‘‘ਇਹ ਸੱਚਮੁੱਚ ਵਿਨਾਸ਼ਕਾਰੀ ਹੈ।’’ ਉਨ੍ਹਾਂ ਕਿਹਾ ਕਿ ਸ਼ਹਿਰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨ ਦੀ ਪ੍ਰਕਿਰਿਆ ਵਿੱਚ ਸੀ ਅਤੇ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਤ ਭਰ ਕਰਫ਼ਿਊ ਲਗਾ ਦਿੱਤਾ ਗਿਆ ਸੀ। ਜ਼ਖ਼ਮੀਆਂ ਦੀ ਗਿਣਤੀ ਤੁਰੰਤ ਪਤਾ ਨਹੀਂ ਲੱਗ ਸਕੀ।
ਬਾਰਨਸ-ਯਹੂਦੀ ਹਸਪਤਾਲ ਦੀ ਬੁਲਾਰਨ ਲੌਰਾ ਹਾਈ ਦੇ ਅਨੁਸਾਰ, ਤੂਫ਼ਾਨ ਵਿੱਚ ਜ਼ਖ਼ਮੀ ਹੋਏ 20 ਤੋਂ 30 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ 15 ਮਰੀਜ਼ਾਂ ਨੂੰ ‘ਸੇਂਟ ਲੂਈਸ ਚਿਲਡਰਨ ਹਸਪਤਾਲ’ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
(For more news apart from USA Latest News, stay tuned to Rozana Spokesman)