ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਨਿਯਮ ਸਖ਼ਤ ਕੀਤੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੀ ਸਰਕਾਰ ਨੇ ਦੇਸ਼ ਦੀਆਂ ਯੂਨੀਵਰਸਟੀਆਂ 'ਚ ਵੀਜ਼ਾ ਬਿਨੈਕਾਰ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬਣਾਈ ਇਕ ਨਵੀਂ ਸੂਚੀ ਵਿਚੋਂ ਭਾਰਤੀ.....

Visa

ਲੰਦਨ: ਬ੍ਰਿਟੇਨ ਦੀ ਸਰਕਾਰ ਨੇ ਦੇਸ਼ ਦੀਆਂ ਯੂਨੀਵਰਸਟੀਆਂ 'ਚ ਵੀਜ਼ਾ ਬਿਨੈਕਾਰ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬਣਾਈ ਇਕ ਨਵੀਂ ਸੂਚੀ ਵਿਚੋਂ ਭਾਰਤੀ ਵਿਦਿਆਰਥੀਆਂ ਨੂੰ ਵੱਖ ਕਰ ਦਿਤਾ ਹੈ। ਬ੍ਰਿਟੇਨ ਸਰਕਾਰ ਦੇ ਇਸ ਕਦਮ ਦੀ ਕਾਫੀ ਨਿਖੇਧੀ ਹੋ ਰਹੀ ਹੈ। ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿਚ ਲਿਆਂਦੇ ਬਦਲਾਅ ਨੂੰ ਸ਼ੁਕਰਵਾਰ ਨੂੰ ਸੰਸਦ 'ਚ ਪੇਸ਼ ਕੀਤਾ ਗਿਆ।

ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਲਗਭਗ 25 ਦੇਸ਼ਾਂ ਦੇ ਵਿਦਿਆਰਥੀਆਂ ਲਈ ਟਿਅਰ-4 ਵੀਜ਼ਾ ਸ਼੍ਰੇਣੀ 'ਚ ਢਿੱਲ ਦਾ ਐਲਾਨ ਕੀਤਾ। ਇਸ ਸੂਚੀ 'ਚ ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਪਹਿਲਾਂ ਤੋਂ ਹੀ ਸ਼ਾਮਲ ਸਨ। ਹੁਣ ਚੀਨ, ਬਹਿਰੀਨ ਅਤੇ ਸਰਬੀਆ ਵਰਗੇ ਦੇਸ਼ਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਬ੍ਰਿਟੇਨ ਦੀਆਂ ਯੂਨੀਵਰਸਟੀਆਂ ਵਿਚ ਦਾਖਲੇ ਲਈ ਸਿਖਿਆ, ਵਿੱਤੀ ਅਤੇ ਅੰਗਰੇਜ਼ੀ ਭਾਸ਼ਾ ਵਰਗੇ ਮਾਪਦੰਡਾਂ 'ਤੇ ਘੱਟ ਜਾਂਚ 'ਚੋਂ ਲੰਘਣਾ ਹੋਵੇਗਾ।

ਇਹ ਬਦਲਾਅ 6 ਜੁਲਾਈ ਤੋਂ ਪ੍ਰਭਾਵੀ ਹੋਣਗੇ ਅਤੇ ਇਨ੍ਹਾਂ ਦਾ ਉਦੇਸ਼ ਕੌਮਾਂਤਰੀ ਵਿਦਿਆਰਥੀਆਂ ਲਈ ਬ੍ਰਿਟੇਨ ਵਿਚ ਅਧਿਐਨ ਨੂੰ ਆਸਾਨ ਬਣਾਉਣਾ ਹੈ।
ਹਾਲਾਂਕਿ ਇਸ ਨਵੀਂ ਸੂਚੀ ਵਿਚ ਭਾਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਮਾਨ ਪਾਠਕ੍ਰਮਾਂ ਲਈ ਬੇਨਤੀ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸਖ਼ਤ ਜਾਂਚ ਅਤੇ ਦਸਤਾਵੇਜ਼ੀ ਪ੍ਰਕਿਰਿਆ 'ਚੋਂ ਲੰਘਣਾ ਹੋਵੇਗਾ। (ਪੀਟੀਆਈ)