ਪਾਕਿਸਤਾਨ 'ਚ ਇੰਡੀਗੋ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਏਅਰ ਇੰਡੀਆ ਦੇ ਜਹਾਜ਼ ਨੂੰ ਵੀ ਕੀਤਾ ਗਿਆ ਡਾਇਵਰਟ
ਕਰਾਚੀ ਤੋਂ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਇਕ ਹੋਰ ਜਹਾਜ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਕਰਾਚੀ ਵਿਚ ਇੰਡੀਗੋ ਦੀ ਐਮਰਜੈਂਸੀ ਲੈਂਡਿੰਗ ਤੋਂ ਕੁਝ ਘੰਟਿਆਂ ਬਾਅਦ ਹੀ ਕਾਲੀਕਟ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਮਸਕਟ ਵਿਚ ਉਤਾਰਿਆ ਗਿਆ। ਡੀਜੀਸੀਏ ਅਨੁਸਾਰ ਜਹਾਜ਼ ਦੀ ਅੱਗੇ ਵਾਲੀ ਗੈਲੀ ਵਿਚ ਇਕ ਵੈਂਟ ਵਿਚੋਂ ਸੜਨ ਦੀ ਬਦਬੂ ਆਈ, ਜਿਸ ਤੋਂ ਬਾਅਦ ਜਹਾਜ਼ ਨੂੰ ਮਸਕਟ ਵੱਲ ਡਾਇਵਰਟ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਇੰਡੀਗੋ ਦੀ ਸ਼ਾਰਜਾਹ-ਹੈਦਰਾਬਾਦ ਫਲਾਈਟ ਨੂੰ ਤਕਨੀਕੀ ਖਰਾਬੀ ਕਾਰਨ ਪਾਕਿਸਤਾਨ ਦੇ ਕਰਾਚੀ 'ਚ ਉਤਾਰਿਆ ਗਿਆ ਸੀ। ਜਾਣਕਾਰੀ ਮੁਤਾਬਕ ਪਾਇਲਟ ਨੇ ਜਹਾਜ਼ 'ਚ ਇਸ ਖਰਾਬੀ ਨੂੰ ਨੋਟ ਕੀਤਾ, ਜਿਸ ਤੋਂ ਬਾਅਦ ਜਹਾਜ਼ ਨੂੰ ਕਰਾਚੀ 'ਚ ਲੈਂਡ ਕਰਨ ਦਾ ਫੈਸਲਾ ਲਿਆ ਗਿਆ ਹੈ। ਕਰਾਚੀ ਤੋਂ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਇਕ ਹੋਰ ਜਹਾਜ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
Flight
ਪਿਛਲੇ ਦੋ ਹਫ਼ਤਿਆਂ ਵਿਚ ਕਰਾਚੀ ਵਿਚ ਕਿਸੇ ਭਾਰਤੀ ਏਅਰਲਾਈਨ ਦੀ ਇਹ ਦੂਜੀ ਲੈਂਡਿੰਗ ਹੈ। ਇਸ ਤੋਂ ਪਹਿਲਾਂ ਸਪਾਈਸ ਜੈੱਟ ਦੇ ਜਹਾਜ਼ ਨੂੰ ਵੀ ਤਕਨੀਕੀ ਖਰਾਬੀ ਕਾਰਨ ਕਰਾਚੀ 'ਚ ਲੈਂਡ ਕਰਨਾ ਪਿਆ ਸੀ। ਪਿਛਲੇ ਵੀਰਵਾਰ (14 ਜੁਲਾਈ) ਨੂੰ ਦਿੱਲੀ ਤੋਂ ਵਡੋਦਰਾ ਜਾ ਰਹੀ ਇੰਡੀਗੋ ਦੀ ਫਲਾਈਟ 6E-859 ਦੀ ਜੈਪੁਰ ਵਿਚ ਐਮਰਜੈਂਸੀ ਲੈਂਡਿੰਗ ਹੋਈ ਸੀ।
Flights
ਦੱਸਿਆ ਗਿਆ ਕਿ ਜਹਾਜ਼ 'ਚ ਕੁਝ ਤਕਨੀਕੀ ਖਰਾਬੀ ਸੀ, ਜਿਸ ਤੋਂ ਬਾਅਦ ਸਾਵਧਾਨੀ ਵਜੋਂ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। 14 ਜੁਲਾਈ ਨੂੰ ਦਿੱਲੀ ਤੋਂ ਮਣੀਪੁਰ ਦੀ ਰਾਜਧਾਨੀ ਇੰਫਾਲ ਜਾ ਰਹੀ ਇੰਡੀਗੋ ਦੀ ਫਲਾਈਟ 6E-2615 ਨੂੰ ਖਰਾਬ ਮੌਸਮ ਕਾਰਨ ਕੋਲਕਾਤਾ ਏਅਰਪੋਰਟ 'ਤੇ ਲੈਂਡ ਕਰਨਾ ਪਿਆ। ਜਹਾਜ਼ ਵਿਚ 141 ਯਾਤਰੀ ਸਵਾਰ ਸਨ।