ਭੂਚਾਲ ਦੇ ਝਟਕਿਆ ਨਾਲ ਦਹਿਲਿਆਂ ਅਰਜਨਟੀਨਾ : ਚਿਲੀ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
6.6 ਮਾਪੀ ਗਈ ਭੂਚਾਲ ਦੀ ਤੀਬਰਤਾ
photo
ਨਵੀਂ ਦਿੱਲੀ : ਅਰਜਨਟੀਨਾ ਵਿਚ ਐਤਵਾਰ ਨੂੰ 6.6 ਤੀਬਰਤਾ ਦਾ ਭੂਚਾਲ ਆਇਆ, ਜਿਸ ਦੇ ਝਟਕੇ ਚਿਲੀ ਵਿਚ ਵੀ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਦਿਤੀ ਹੈ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਪੱਛਮੀ ਅਰਜਨਟੀਨਾ ਦੇ ਨਿਊਕੁਏਨ ਸੂਬੇ ਦੇ ਲੋਨਕੋਪੀਯੂ ਸ਼ਹਿਰ ਤੋਂ 25 ਕਿਲੋਮੀਟਰ ਪੂਰਬ-ਦੱਖਣ-ਪੂਰਬ 'ਚ ਸੀ। ਭੂਚਾਲ 171 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਭੂਚਾਲ ਦੇ ਝਟਕੇ ਗੁਆਂਢੀ ਚਿਲੀ ਦੇ ਮੱਧ ਅਤੇ ਦੱਖਣੀ ਹਿੱਸਿਆਂ ਵਿਚ ਵੀ ਮਹਿਸੂਸ ਕੀਤੇ ਗਏ। ਅਰਜਨਟੀਨਾ ਅਤੇ ਚਿਲੀ ਦੇ ਅਧਿਕਾਰੀਆਂ ਨੇ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਦਿਤੀ ਹੈ।