Canada Rain News: ਕੈਨੇਡਾ 'ਚ ਮੀਂਹ ਨੇ ਕੀਤਾ ਬੁਰਾ ਹਾਲ, ਚਾਰੇ ਪਾਸੇ ਹੋਇਆ ਪਾਣੀ ਹੀ ਪਾਣੀ
Canada Rain News: ਲੋਕਾਂ ਦੇ ਘਰਾਂ ਦੀ ਬਿਜਲੀ ਹੋਈ ਗੁੱਲ
Canada Rain News in punjabi : ਕੈਨੇਡਾ ਦੇ ਬਰੈਂਪਟਨ ਵਿਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਭਾਰੀ ਮੀਂਹ ਨਾਲ ਸੜਕਾਂ 'ਤੇ ਪਾਣੀ ਭਰ ਗਿਆ। ਲੋਕਾਂ ਦੇ ਵਾਹਨ ਫਸ ਗਏ। ਬਿਜਲੀ ਬੰਦ ਹੋਣ ਕਾਰਨ ਇਕ ਲੱਖ ਤੋਂ ਵੱਧ ਘਰ ਹਨੇਰੇ ਦੀ ਮਾਰ ਝਲ ਰਹੇ ਹਨ।
ਟੋਰਾਂਟੋ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਸ਼ਹਿਰ ਦੇ ਮੁੱਖ ਹਾਈਵੇਅ 'ਤੇ ਡਰਾਈਵਰ ਫਸ ਗਏ। ਐਨਵਾਇਰਮੈਂਟ ਕੈਨੇਡਾ ਨੇ ਦੱਸਿਆ ਕਿ ਮੰਗਲਵਾਰ ਨੂੰ ਟੋਰਾਂਟੋ ਵਿੱਚ ਤਕਰੀਬਨ 100 ਮਿਲੀਮੀਟਰ (4 ਇੰਚ) ਮੀਂਹ ਪਿਆ।
ਫੋਟੋਆਂ ਅਤੇ ਵੀਡੀਓ ਵਿੱਚ ਪੂਰੇ ਸ਼ਹਿਰ ਵਿਚ ਲਗਭਗ ਡੁੱਬੀਆਂ ਕਾਰਾਂ ਅਤੇ ਯੂਨੀਅਨ ਸਟੇਸ਼ਨ ਦੀਆਂ ਪੌੜੀਆਂ ਤੋਂ ਹੇਠਾਂ ਵਹਿ ਰਹੇ ਪਾਣੀ ਨੂੰ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਟੋਰਾਂਟੋ ਨੂੰ ਜੁਲਾਈ 2013 ਵਿਚ ਇਕ ਵਿਨਾਸ਼ਕਾਰੀ ਤੂਫਾਨ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਘੱਟੋ-ਘੱਟ 300,000 ਲੋਕ ਬਿਜਲੀ ਤੋਂ ਬਿਨਾ ਰਹੇ ਅਤੇ 1,000 ਤੋਂ ਵੱਧ ਯਾਤਰੀਆਂ ਨੂੰ ਡੁੱਬੀ ਹੋਈ ਰੇਲਗੱਡੀ ਵਿੱਚੋਂ ਬਚਾਇਆ ਗਿਆ ਸੀ।