ਲਾਹੌਰ ‘ਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਪਹੁੰਚਾਇਆ ਨੁਕਸਾਨ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਜੇ ਨਹੀਂ ਹੋਏ ਮੂਰਤੀ ਨੂੰ ਤੋੜਣ ਵਾਲੇ ਦੀ ਪਹਿਚਾਣ

Maharaja Ranjit Singh statue vandalised in Lahore

ਲਾਹੌਰ - ਇੱਕ ਵਾਰ ਫਿਰ ਲਾਹੌਰ (Lahore) ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ (Maharaja Ranjit Singh's statue) ਨੂੰ ਤੋੜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੀਐਲਪੀ ਦੇ ਲੋਕਾਂ ਨੇ ਮੂਰਤੀ ਨੂੰ ਤੋੜਿਆ ਹੈ। ਹਮਲਾਵਰ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਨਾਅਰੇ ਲਗਾਏ ਅਤੇ ਮੂਰਤੀ ਨੂੰ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ। ਇਸ ਦੌਰਾਨ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ

ਇਹ ਵੀ ਪੜ੍ਹੋ -  ਅਰਵਿੰਦ ਕੇਜਰੀਵਾਲ ਦਾ ਵਾਅਦਾ- ਉੱਤਰਾਖੰਡ ਨੂੰ ਬਣਾਵਾਂਗੇ ਦੁਨੀਆਂ ਦੀ ਅਧਿਆਤਮਕ ਰਾਜਧਾਨੀ

ਪਰ ਉਦੋਂ ਤੱਕ ਉਹ ਮੂਰਤੀ ਨੂੰ ਤੋੜਨ ਵਿਚ ਕਾਮਯਾਬ ਹੋ ਗਿਆ। ਪਾਕਿਸਤਾਨ ਵਿਚ, ਘੱਟ ਗਿਣਤੀਆਂ ਦੇ ਪ੍ਰਤੀਕ ਵੀ ਕੱਟੜਪੰਥੀ ਸੰਗਠਨਾਂ ਦੇ ਨਿਸ਼ਾਨੇ 'ਤੇ ਬਣੇ ਹੋਏ ਹਨ, ਇਹ ਤੀਜੀ ਵਾਰ ਹੈ ਜਦੋਂ ਇਸ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਮੂਰਤੀ ਨੂੰ ਤੋੜਨ ਦੌਰਾਨ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ -  UP ਮਾਨਸੂਨ ਸੈਸ਼ਨ ਕੱਲ੍ਹ ਤੱਕ ਮੁਲਤਵੀ, ਵਿਰੋਧੀਆਂ ਨੇ ਬੈਲ ਗੱਡੀਆਂ 'ਤੇ ਪਹੁੰਚ ਕੀਤਾ ਜ਼ੋਰਦਾਰ ਹੰਗਾਮਾ

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਟੀਐੱਲਪੀ (Tehreek-e-Labbaik) ਵੱਲੋਂ ਕੀਤਾ ਗਿਆ ਹੈ ਪਰ ਅਜੇ ਉਹਨਾਂ ਦੀ ਪਹਿਚਾਣ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਹੌਰ ਕਿਲ੍ਹੇ ਵਿਚ ਰਣਜੀਤ ਸਿੰਘ ਦੀ ਮੂਰਤੀ ਨੂੰ ਸਾਲ 2019 ਵਿਚ ਲਗਾਇਆ ਗਿਆ ਸੀ। ਕਾਂਸੀ ਨਾਲ ਬਣੀ ਇਕ 9 ਫੁੱਟ ਦੀ ਮੂਰਤੀ ਵਿਚ ਰਣਜੀਤ ਸਿੰਘ ਘੋੜੇ ‘ਤੇ ਬੈਠੇ ਹੋਏ ਹਨ ਅਤੇ ਉਹਨਾਂ ਦੇ ਹੱਥ ਵਿਚ ਤਲਵਾਰ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਵੀ ਮੂਰਤੀ ‘ਤੇ ਹਮਲਾ ਕੀਤਾ ਗਿਆ ਸੀ। ਉਸ ਸਮੇਂ ਮੂਰਤੀ ਦੇ ਹੱਥ ਨੂੰ ਤੋੜ ਦਿੱਤਾ ਗਿਆ ਸੀ, ਹੋਰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਲੋਕਾਂ ਨੇ ਵਿਅਕਤੀ ਨੂੰ ਮੌਕੇ ‘ਤੇ ਫੜ ਲਿਆ ਸੀ।