ਆਸਟਰੇਲੀਆ ’ਚ ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਰਕਾਰ ਨੇ ਟਿਕਟਾਕ, ਫੇਸਬੁੱਕ, ਸਨੈਪਚੈਟ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਪਾਬੰਦੀ ਨੂੰ ਲਾਗੂ ਕਰਨ ਦੇ ਦਿੱਤੇ ਨਿਰਦੇਸ਼

In Australia, children under 16 will no longer be able to use social media

ਮੈਲਬਰਨ : ਆਸਟਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਦਸੰਬਰ ਮਹੀਨੇ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਾਬੰਦੀ ਲਾਗੂ ਹੋਣ ਵਾਲੀ ਹੈ, ਜਿਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ 10 ਦਸੰਬਰ ਤੋਂ ਸਾਰੇ ਖਾਤਾ ਧਾਰਕਾਂ ਤੋਂ ਉਮਰ ਦੀ ਪੁਸ਼ਟੀ ਦੀ ਮੰਗ ਨਾ ਕਰਨ। ਸਰਕਾਰ ਨੇ ਟਿਕਟਾਕ, ਫੇਸਬੁੱਕ, ਸਨੈਪਚੈਟ, ਰੈਡਿਟ, ਐਕਸ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਦੁਨੀਆ ਵਿੱਚ ਪਹਿਲੀ ਵਾਰ ਲੱਗ ਰਹੀ ਅਜਿਹੀ ਪਾਬੰਦੀ ਨੂੰ ਲਾਗੂ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਸਰਕਾਰ ਦਾ ਕਹਿਣਾ ਹੈ ਕਿ ਸਾਰੇ ਖਾਤਾ ਧਾਰਕਾਂ ਦੀ ਉਮਰ ਦੀ ਪੁਸ਼ਟੀ ਕਰਨਾ ਗੈਰ-ਵਾਜਬ ਹੋਵੇਗਾ। ਆਸਟਰੇਲੀਆ ਦੀ ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ, ਜਿਸ ਨੇ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤਾ ਸੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜੇ ਪਲੇਟਫਾਰਮ ਹਰ ਕਿਸੇ ਦੀ ਉਮਰ ਦੀ ਦੁਬਾਰਾ ਪੁਸ਼ਟੀ ਕਰਨ ਤਾਂ ਇਹ ਗੈਰ-ਵਾਜਬ ਹੋਵੇਗਾ। ਉਨ੍ਹਾਂ ਦੇ ਸ਼ਬਦ ‘ਦੁਬਾਰਾ ਪੁਸ਼ਟੀ’ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਲੇਟਫਾਰਮਾਂ ਕੋਲ ਆਮ ਤੌਰ ’ਤੇ ਪਹਿਲਾਂ ਹੀ ਇਹ ਪਤਾ ਲਾਉਣ ਲਈ ਲੋੜੀਂਦਾ ਡੇਟਾ ਹੁੰਦਾ ਹੈ ਕਿ ਵਰਤੋਂਕਾਰ 16 ਸਾਲ ਤੋਂ ਵੱਧ ਉਮਰ ਦਾ ਹੈ। ਉਨ੍ਹਾਂ ਕਿਹਾ ਕਿ ਪਲੇਟਫਾਰਮਾਂ ਕੋਲ 16 ਧਿਆਨ ਕੇਂਦਰਿਤ ਕਰਨ ਲਈ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਟਾਰਗੈਟਿੰਗ ਤਕਨਾਲੋਜੀ ਹੈ।