ਚੀਨ ਨੇ 75 ਸਾਲ ਲਈ ਲੀਜ਼ ‘ਤੇ ਲਿਆ ਇਹ ਟਾਪੂ, ਅਮਰੀਕਾ ਦੀ ਉੱਡੀ ਨੀਂਦ
ਚੀਨ ਨੇ 75 ਸਾਲਾਂ ਲਈ ਸੋਲੋਮਨ ਦੇ ਇਕ ਵਿਸ਼ਾਲ ਟਾਪੂ ਨੂੰ 75 ਸਾਲਾਂ ਲਈ ਲੀਜ਼ ‘ਤੇ ਲੈ ਲਿਆ ਹੈ।
ਨਵੀਂ ਦਿੱਲੀ: ਚੀਨ ਨੇ 75 ਸਾਲਾਂ ਲਈ ਸੋਲੋਮਨ ਦੇ ਇਕ ਵਿਸ਼ਾਲ ਟਾਪੂ ਨੂੰ 75 ਸਾਲਾਂ ਲਈ ਲੀਜ਼ ‘ਤੇ ਲੈ ਲਿਆ ਹੈ। ਕੁਝ ਹੀ ਦਿਨ ਪਹਿਲਾਂ ਸੋਲੋਮਨ ਨੇ ਚੀਨ ਦੇ ਨਾਲ ਅਪਣੇ ਕੂਟਨੀਤਕ ਰਿਸ਼ਤੇ ਸ਼ੁਰੂ ਕੀਤੇ ਹਨ। ਇਸ ਨਾਲ ਕੁਝ ਹਫਤੇ ਪਹਿਲਾਂ ਤੱਕ ਸੋਲੋਮਨ ਪ੍ਰਸ਼ਾਂਤ ਖੇਤਰ ਵਿਚ ਤਾਇਵਾਨ ਦੇ ਮੁਖ ਸਹਿਯੋਗੀਆਂ ਵਿਚੋਂ ਇਕ ਸੀ। ਹਾਲਾਂਕਿ ਚੀਨ ਦੇ ਇਕ ਬੇਹੱਦ ਉਤਸ਼ਾਹੀ ਅਤੇ ਰਣਨੀਤਕ ਕਦਮ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।
ਤੁਲਾਗੀ ਨਾਂਅ ਦਾ ਇਹ ਟਾਪੂ ਬ੍ਰਿਟੇਨ ਅਤੇ ਜਪਾਨ ਦੇ ਦੱਖਣੀ ਪ੍ਰਸ਼ਾਂਤ ਦਾ ਹੈੱਡ ਕੁਆਟਰ ਰਹਿ ਚੁੱਕਾ ਹੈ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਦੇ ਗਹਿਰੇ ਪਾਣੀ ਨਾਲ ਇਸ ਨੂੰ ਮਜ਼ਬੂਤ ਹਥਿਆਰ ਬਣਾ ਦਿੱਤਾ ਸੀ। ਹੁਣ ਇਹ ਬੇਹੱਦ ਅਹਿਮ ਅਤੇ ਰਣਨੀਤਕ ਖੇਤਰ ਚੀਨ ਦੇ ਕਬਜ਼ੇ ਵਿਚ ਹੋਵੇਗਾ। ਇਕ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਚੀਨ ਦੀ ਸੂਬਾਈ ਸਰਕਾਰ ਅਤੇ ਸੋਲੋਮਨ ਆਈਲੈਂਡਜ਼ ਦੇ ਵਿਚਕਾਰ ਇਕ ਗੁਪਤ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਜੁੜੀ ਇਕ ਕੰਪਨੀ ਨੇ ਪੂਰੇ ਤੁਲਾਗੀ ਟਾਪੂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਅਧਿਕਾਰ ਖਰੀਦ ਲਏ ਹਨ।
ਇਸ ਗੁਪਤ ਸਮਝੌਤੇ ਨਾਲ ਤੁਲਾਗੀ ਨਿਵਾਸੀ ਹੈਰਾਨ ਹਨ। ਉਹਨਾਂ ਨੇ ਅਮਰੀਕੀ ਅਧਿਕਾਰੀਆਂ ਨੂੰ ਸੁਚੇਤ ਕਰ ਦਿੱਤਾ ਹੈ। ਅਮਰੀਕੀ ਇਸ ਟਾਪੂ ਨੂੰ ਦੱਖਣੀ ਪ੍ਰਸ਼ਾਂਤ ਵਿਚ ਚੀਨ ਨੂੰ ਰੋਕਣ ਅਤੇ ਜ਼ਰੂਰੀ ਸਮੁੰਦਰ ਮਾਰਗਾਂ ਦੀ ਸੁਰੱਖਿਆ ਲਈ ਅਹਿਮ ਮੰਨਦੇ ਹਨ। ਤੁਲਾਗੀ ਟਾਪੂ ਵਿਚ 1000 ਤੋਂ ਜ਼ਿਆਦਾ ਅਬਾਦੀ ਰਹਿੰਦੀ ਹੈ ਅਤੇ ਉਹ ਇਸ ਸਮਝੌਤੇ ਨੂੰ ਲੈ ਕੇ ਹੈਰਾਨ ਹਨ। ਇਸ ਸਮਝੌਤੇ ਦੇ ਵਿਰੋਧ ਵਿਚ ਪਟੀਸ਼ਨ ਦਰਜ ਕਰਨ ਦੀ ਯੋਜਨਾ ਬਣਾ ਰਹੇ ਮਾਈਕੇਲ ਸਲਿਨੀ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਨੂੰ ਇਸ ਤਰ੍ਹਾਂ ਲੀਜ਼ ‘ਤੇ ਨਹੀਂ ਲਿਆ ਜਾ ਸਕਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ