ਕੋਰੋਨਾ ਕਾਲ 'ਚ ਸਿਹਤ ਕਾਮਿਆਂ ਨਿਸ਼ਕਾਮ ਸੇਵਾ ਨੂੰ ਸਮਰਪਿਤ ਸਕਾਟਲੈਂਡ ’ਚ ਲਗਾਈਆ ਕਾਂਸੀ ਦੀਆਂ ਮੂਰਤੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਦਾ ਸਮਾਂ ਹਰ ਕਿਸੇ ਲਈ ਦੁਖਦਾਈ ਸਮਾਂ ਸੀ ਅਤੇ ਇਹ ਤਸਵੀਰਾਂ ਨਿਰਾਸ਼ਾ, ਥਕਾਵਟ ਆਦਿ ਨੂੰ ਦਰਸਾਉਂਦੀਆਂ ਹਨ

Bronze statues installed in Scotland dedicated to health workers'

 

ਸਕਾਟਲੈਂਡ: ਕੋਰੋਨਾ ਕਾਲ ਦੌਰਾਨ ਅਣਥੱਕ ਕੰਮ ਕਰਨ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਮਰਪਿਤ ਸਕਾਟਲੈਂਡ ਵਿੱਚ ਪਹਿਲੀ ਯਾਦਗਾਰ ਦਾ ਉਦਘਾਟਨ ਕੀਤਾ ਗਿਆ। ਸਿਹਤ ਕਰਮਚਾਰੀਆਂ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਚਾਰ ਕਾਂਸੀ ਦੀਆਂ ਮੂਰਤੀਆਂ ਐਡਿਨਬਰਾ ਦੇ ਰਾਇਲ ਕਾਲਜ ਆਫ਼ ਸਰਜਨਸ ਵਿਖੇ ਲਗਾਈਆਂ ਗਈਆਂ, ਜੋ ਉਹਨਾਂ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦੀ ਕੁਰਬਾਨੀ ਦੀ ਯਾਦ ਦਿਵਾਉਂਦੀਆਂ ਹਨ ਜਿਨ੍ਹਾਂ ਨੇ ਜਨਤਾ ਦੀ ਸੁਰੱਖਿਆ ਲਈ ਕੰਮ ਕੀਤਾ। 

ਰਾਇਲ ਕਾਲਜ ਆਫ਼ ਸਰਜਨਸ ਵਿੱਚ ਲੱਗੀਆਂ ਚਾਰ ਕਾਂਸੀ ਦੀਆਂ ਇਹ ਮੂਰਤੀਆਂ ਇੱਕ ਸਥਾਨਕ ਕਲਾਕਾਰ ਦੁਆਰਾ ਬਣਾਈਆਂ ਗਈਆਂ ਹਨ। ਇਸ ਬਾਰੇ ਬੋਲਦਿਆਂ ਪ੍ਰੋਫੈਸਰ ਮਾਈਕਲ ਗ੍ਰਿਫਿਨ ਨੇ ਕਿਹਾ ਕਿ ਕੋਰੋਨਾ ਦਾ ਸਮਾਂ ਹਰ ਕਿਸੇ ਲਈ ਦੁਖਦਾਈ ਸਮਾਂ ਸੀ ਅਤੇ ਇਹ ਤਸਵੀਰਾਂ ਨਿਰਾਸ਼ਾ, ਥਕਾਵਟ ਆਦਿ ਨੂੰ ਦਰਸਾਉਂਦੀਆਂ ਹਨ ਜੋ ਉਸ ਸਮੇਂ ਸਿਹਤ ਸੰਭਾਲ ਕਰਮਚਾਰੀ ਇੱਕ ਸ਼ਿਫਟ ਦੇ ਅੰਤ ਵਿੱਚ ਮਹਿਸੂਸ ਕਰਦੇ ਸਨ।