ਕੈਲੀਫ਼ੋਰਨੀਆ ਵਿਚ ਮਾਰੇ ਗਏ ਪੰਜਾਬੀ ਪਰਿਵਾਰ ਦਾ ਹੋਇਆ ਅੰਤਿਮ ਸਸਕਾਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਯਾਦ ਵਿਚ ਕੱਢਿਆ ਗਿਆ ਕੈਂਡਲ ਮਾਰਚ, ਪਰਿਵਾਰ ਅਤੇ ਦੋਸਤਾਂ ਨੇ ਕੀਤੀ ਇਨਸਾਫ਼ ਦੀ ਮੰਗ 

Hundreds attend funeral services for four members of Indian-origin Sikh family in California

8 ਮਹੀਨੇ ਦੀ ਮਾਸੂਮ ਸਮੇਤ ਅਗ਼ਵਾ ਕਰਨ ਮਗਰੋਂ ਕੀਤਾ ਗਿਆ ਸੀ ਪਰਿਵਾਰ ਦਾ ਕਤਲ 
ਕੈਲੀਫ਼ੋਰਨੀਆ :
ਬੀਤੇ ਦਿਨੀਂ ਕਤਲ ਕੀਤੇ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਜਿਸ ਵਿਚ ਸੈਂਕੜੇ ਲੋਕ ਸ਼ਾਮਲ ਹੋਏ। ਇਸ ਮੌਕੇ ਕੈਂਡਲ ਮਾਰਚ ਵੀ ਕੱਢਿਆ ਗਿਆ ਅਤੇ ਲੋਕਾਂ ਨੂੰ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਦੇ ਕੈਲੀਫ਼ੋਰਨੀਆ ਵਿਚ ਇੱਕ ਅੱਠ ਮਹੀਨੇ ਦੀ ਬੱਚੀ ਰੂਹੀ ਸਮੇਤ ਉਸ ਦੇ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36)ਅਤੇ ਉਸ ਦੇ 39 ਸਾਲਾ ਚਾਚਾ ਅਮਨਦੀਪ ਸਿੰਘ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕੀਤਾ ਅਤੇ ਫਿਰ ਕਤਲ ਕਰ ਦਿਤਾ ਗਿਆ ਸੀ। ਸਿੱਖ ਪਰਿਵਾਰ ਦੇ ਮੈਂਬਰਾਂ ਦਾ ਅੰਤਿਮ ਸਸਕਾਰ ਸਿੱਖ ਰਹਿਤ ਮਰਯਾਦਾ ਅਨੁਸਾਰ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਸ਼ਹਿਰ ਟਰਲੋਕ ਵਿੱਚ ਕੀਤਾ ਗਿਆ।

ਸੈਂਕੜੇ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋਇਆ। ਇਸ ਮੌਕੇ ਬੋਲਦਿਆਂ ਸਟੈਨਿਸਲੌਸ ਕਾਉਂਟੀ ਸੁਪਰਵਾਈਜ਼ਰ, ਮਨੀ ਗਰੇਵਾਲ ਨੇ ਕਿਹਾ ਕਿ ਇਹ ਪਰਿਵਾਰ ਇਕੱਲਾ ਨਹੀਂ ਹੈ ਸਗੋਂ ਅਸੀਂ ਸਾਰੇ ਇਨ੍ਹਾਂ ਦੇ ਨਾਲ ਹਾਂ। ਇਸ ਮੁਕੇ ਪਹੁੰਚੇ ਪੀੜਤਾਂ ਦੇ ਦੋਸਤਾਂ ਨੇ ਕਿਹਾ ਕਿ ਪਰਿਵਾਰ ਅਤੇ ਭਾਈਚਾਰੇ ਲਈ ਇੱਕ ਵੱਡਾ ਸਦਮਾ ਹੈ ਅਤੇ ਇਸ ਦੁੱਖ ਵਿਚੋਂ ਉਭਰਨ ਨੂੰ ਸਮਾਂ ਲੱਗੇਗਾ।