Uruguay News: ਉੁਰੂਗਵੇ ਨੇ ਇੱਛਾ ਮੌਤ ਦੀ ਇਜਾਜ਼ਤ ਦੇਣ ਵਾਲਾ ਕਾਨੂੰਨ ਪਾਸ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Uruguay News: ਇਹ ਕਦਮ ਉਰੂਗਵੇ ਨੂੰ ਕਾਨੂੰਨੀ ਤੌਰ 'ਤੇ ਇੱਛਾ ਮੌਤ ਦੀ ਇਜਾਜ਼ਤ ਦੇਣ ਵਾਲਾ ਕੈਥੋਲਿਕ-ਬਹੁਗਿਣਤੀ ਵਾਲਾ ਲਾਤੀਨੀ ਅਮਰੀਕਾ ਦਾ ਪਹਿਲਾ ਦੇਸ਼ ਬਣਾਉਂਦਾ ਹੈ।

Uruguay passes law allowing euthanasia

Uruguay passes law allowing euthanasia: ਉਰੂਗਵੇ ਦੀ ਸੈਨੇਟ ਨੇ ਇੱਛਾ ਮੌਤ ਨੂੰ ਅਪਰਾਧ ਤੋਂ ਮੁਕਤ ਕਰਨ ਵਾਲਾ ਕਾਨੂੰਨ ਪਾਸ ਕੀਤਾ ਹੈ, ਜੋ ਕਿ ਮੁੱਠੀ ਭਰ ਹੋਰ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ ਜਿਥੇ ਗੰਭੀਰ ਰੂਪ ਵਿਚ ਬੀਮਾਰ ਮਰੀਜ਼ ਕਾਨੂੰਨੀ ਤੌਰ ’ਤੇ ਅਪਣੀ ਜ਼ਿੰਦਗੀ ਖ਼ਤਮ ਕਰਨ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਹ ਕਦਮ ਉਰੂਗਵੇ ਨੂੰ ਕਾਨੂੰਨੀ ਤੌਰ ’ਤੇ ਇੱਛਾ ਮੌਤ ਦੀ ਇਜਾਜ਼ਤ ਦੇਣ ਵਾਲਾ ਕੈਥੋਲਿਕ-ਬਹੁਗਿਣਤੀ ਵਾਲਾ ਲਾਤੀਨੀ ਅਮਰੀਕਾ ਦਾ ਪਹਿਲਾ ਦੇਸ਼ ਬਣਾਉਂਦਾ ਹੈ।

ਉਰੂਗਵੇ ਦੇ ਸੱਤਾਧਾਰੀ ਖੱਬੇ-ਪੱਖੀ ਗੱਠਜੋੜ ਦੀ ਸੈਨੇਟਰ ਪੈਟਰੀਸੀਆ ਕ੍ਰੈਮਰ ਨੇ ਦੇਸ਼ ਦੀ ਰਾਜਧਾਨੀ ਮੋਂਟੇਵੀਡੀਓ ਵਿਚ ਕਾਨੂੰਨਸਾਜ਼ਾਂ ਨੂੰ ਦਸਿਆ। ਪਿਛਲੇ ਪੰਜ ਸਾਲਾਂ ਤੋਂ ਰੁਕ-ਰੁਕ ਕੇ ਅੱਗੇ ਵਧ ਰਹੇ ਇਸ ਕਾਨੂੰਨ ਨੇ ਬੁਧਵਾਰ ਨੂੰ ਅਪਣੀ ਆਖਰੀ ਰੁਕਾਵਟ ਨੂੰ ਪਾਰ ਕਰ ਲਿਆ ਜਦੋਂ ਸੰਸਦ ਦੇ ਉਪਰਲੇ ਸਦਨ ਦੇ 31 ਵਿਚੋਂ 20 ਸੈਨੇਟਰਾਂ ਨੇ ਹੱਕ ਵਿਚ ਵੋਟ ਦਿਤੀ। ਹੇਠਲੇ ਸਦਨ ਨੇ ਅਗੱਸਤ ਵਿਚ ਭਾਰੀ ਬਹੁਮਤ ਨਾਲ ਬਿੱਲ ਨੂੰ ਮਨਜ਼ੂਰੀ ਦੇ ਦਿਤੀ ਸੀ।

ਬਹਿਸ ਦੌਰਾਨ, ਸੱਤਾਧਾਰੀ ਬ੍ਰੌਡ ਫ਼ਰੰਟ ਗਠਜੋੜ ਦੇ ਸੰਸਦ ਮੈਂਬਰਾਂ ਨੇ ਇੱਛਾ ਮੌਤ ਦੇ ਅਧਿਕਾਰ ਦਾ ਜ਼ੋਰਦਾਰ ਬਚਾਅ ਕੀਤਾ ਅਤੇ ਇਸ ਲਈ ਮੁਹਿੰਮ ਦੀ ਤੁਲਨਾ ਤਲਾਕ ਅਤੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਬਣਾਉਣ ਨਾਲ ਕੀਤੀ। ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ, ਇੱਛਾ ਮੌਤ ਲਈ ਅਰਜ਼ੀ ਦੇਣ ਦਾ ਅਧਿਕਾਰ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿਤਾ ਜਾਂਦਾ ਹੈ ਜਿਨ੍ਹਾਂ ਦੀ ਉਮਰ ਛੇ ਮਹੀਨੇ ਜਾਂ ਇਕ ਸਾਲ ਤੋਂ ਵਧ ਨਹੀਂ ਹੈ, ਪਰ ਉਰੂਗਵੇ ਵਿਚ ਅਜਿਹਾ ਨਹੀਂ ਹੈ। ਕਿਸੇ ਵੀ ਵਿਅਕਤੀ ਨੂੰ ਜੋ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹੈ ਅਤੇ “ਅਸਹਿਣਯੋਗ ਦੁਖ’’ ਦਾ ਅਨੁਭਵ ਕਰ ਰਿਹਾ ਹੈ, ਨੂੰ ਅਰਜ਼ੀ ਦੇਣ ਦਾ ਅਧਿਕਾਰ ਹੈ। ਉਰੂਗਵੇ ਵਿਚ ਇੱਛਾ ਮੌਤ ਦੀ ਮੰਗ ਕਰਨ ਵਾਲਿਆਂ ਨੂੰ ਮਾਨਸਿਕ ਤੌਰ ’ਤੇ ਸਮਰੱਥ ਹੋਣਾ ਚਾਹੀਦਾ ਹੈ। ਬੈਲਜ਼ੀਅਮ, ਕੋਲੰਬੀਆ ਅਤੇ ਨੀਦਰਲੈਂਡ ਦੇ ਉਲਟ, ਉਰੂਗਵੇ ਵਿਚ ਨਾਬਾਲਗ਼ਾਂ ਲਈ ਇੱਛਾ ਮੌਤ ਦੀ ਇਜਾਜ਼ਤ ਨਹੀਂ ਹੈ।  (ਏਜੰਸੀ)