ਭਾਰਤੀ ਉਦਯੋਗਪਤੀਆਂ ਦੇ ਠਾਠ-ਬਾਠ ਨੇ ਮੁਗਲ ਬਾਦਸ਼ਾਹਾਂ ਨੂੰ ਪਿਛਾੜਿਆ - ਬਰਾਕ ਓਬਾਮਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੇਸ਼ ਭਰ ਵਿੱਚ ਲੱਖਾਂ ਲੋਕ ਗੰਦਗੀ ਤੇ ਭੁੱਖਮਰੀ ਦਾ ਸ਼ਿਕਾਰ ਹਨ ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਜੀਅ ਰਹੇ ਹਨ। 

Barack Obama

ਵਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਕਿਤਾਬ ਵਿਚ ਭਾਰਤੀ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਦਯੋਗਪਤੀਆਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ਬੇਘਰ ਹਨ।

ਅਮਰੀਕਾ ਦੇ 44ਵੇਂ ਰਾਸ਼ਟਰਪਤੀ ਓਬਾਮਾ ਨੇ ਹਾਲ ਹੀ ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ ਦਿ ਪ੍ਰੋਮਿਸਡ ਲੈਂਡ ਵਿੱਚ ਲਿਖਿਆ ਹੈ ਕਿ ਦੇਸ਼ ਭਰ ਵਿੱਚ ਲੱਖਾਂ ਲੋਕ ਗੰਦਗੀ ਤੇ ਭੁੱਖਮਰੀ ਦਾ ਸ਼ਿਕਾਰ ਹਨ ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਜੀਅ ਰਹੇ ਹਨ। 

ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਅਧੁਨਿਕ ਭਾਰਤ ਨੂੰ ਰਾਜਨੀਤਕ ਦਲਾਂ ਵਿਚਕਾਰ ਕੜਵਾਹਟ, ਵੱਖ ਵੱਖ ਹਥਿਆਰਬੰਦ ਵੱਖਵਾਦੀ ਅੰਦੋਲਨਾਂ ਅਤੇ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਦੇ ਬਾਵਜੂਦ ਕਈ ਮਾਮਲਿਆਂ ਵਿਚ ਸਫਲਤਾ ਦੀ ਕਹਾਣੀ ਵਜੋਂ ਗਿਣਿਆ ਜਾ ਸਕਦਾ ਹੈ। 

44ਵੇਂ ਅਮਰੀਕੀ ਰਾਸ਼ਟਰਪਤੀ ਨੇ ਅਪਣੀ ਨਵੀਂ ਕਿਤਾਬ ਵਿਚ ਕਿਹਾ ਹੈ ਕਿ 1990 ਦੇ ਦਹਾਕੇ ਵਿਚ ਜ਼ਿਆਦਾ ਬਜ਼ਾਰ ਅਧਾਰਤ ਅਰਥਵਿਵਸਥਾ ਵਿਚ ਬਦਲਾਅ ਨੇ ਭਾਰਤੀਆਂ ਦੀ ਅਸਾਧਾਰਣ ਉੱਦਮੀ ਪ੍ਰਤਿਭਾ ਨੂੰ ਉਕਸਾਇਆ, ਜਿਸ ਨਾਲ ਵਿਕਾਸ ਦਰ, ਤਕਨਾਲੋਜੀ ਖੇਤਰ ਅਤੇ ਲਗਾਤਾਰ ਵਿਸਤਾਰ ਕਰਨ ਵਾਲੇ ਵਰਗ ਦਾ ਵਿਕਾਸ ਹੋਇਆ ਹੈ।