Sunita Williams: ਇੰਟਰਨੈਸ਼ਨਲ ਸਪੇਸ ਸਟੇਸ਼ਨ ’ਚ ਆਈ ਦਰਾਰ ਤੇ ਕਈ ਥਾਵਾਂ ਤੋਂ ਲੀਕ, ਸੁਨੀਤਾ ਲਈ ਵਧਿਆ ਖ਼ਤਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

Sunita Williams: ਹੁਣ ਨਾਸਾ ਵੀ ਇਸ ਨੂੰ ਲੈ ਕੇ ਚਿੰਤਤ ਹੈ।

Cracks in the International Space Station and leaks from many places, increased danger for Sunita

 

Sunita Williams: ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੁਣ ਇਕ ਨਵੀਂ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਦਰਅਸਲ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਕਈ ਸਾਲਾਂ ਤੋਂ ਮਾਮੂਲੀ ਲੀਕੇਜ ਸੀ, ਜੋ ਹੁਣ ਵੱਧ ਗਈ ਹੈ। ਪਤਾ ਲੱਗਾ ਹੈ ਕਿ ਇਹ ਤਰੇੜਾਂ 50 ਤੋਂ ਵੱਧ ਹੋ ਗਈਆਂ ਹਨ, ਜਿਸ ਕਾਰਨ ਸੁਨੀਤਾ ਨੂੰ ਖ਼ਤਰਾ ਹੈ। ਹੁਣ ਨਾਸਾ ਵੀ ਇਸ ਨੂੰ ਲੈ ਕੇ ਚਿੰਤਤ ਹੈ।

ਨਾਸਾ ਦੀ ਇਕ ਜਾਂਚ ਰਿਪੋਰਟ ਲੀਕ ਹੋਈ ਹੈ, ਜਿਸ ਵਿਚ ਖ਼ੁਲਾਸਾ ਹੋਇਆ ਹੈ ਕਿ ਆਈਐਸਐਸ ’ਤੇ ਖ਼ਤਰਾ ਹੈ ਅਤੇ ਸਾਰੇ ਪੁਲਾੜ ਯਾਤਰੀ ਵੀ ਸੁਰੱਖਿਅਤ ਨਹੀਂ ਹਨ।

ਸੁਨੀਤਾ ਵਿਲੀਅਮਜ਼ ਅਪਣੇ ਸਾਥੀ ਪੁਲਾੜ ਯਾਤਰੀ ਬੁਚ ਵਿਲਮੋਰ ਨਾਲ ਜੂਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਫਸੇ ਹੋਏ ਹਨ। ਦੋਵੇਂ ਪੁਲਾੜ ਯਾਤਰੀਆਂ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਤੋਂ ਉਡਾਣ ਭਰੀ ਸੀ ਤੇ 6 ਜੂਨ ਨੂੰ ਆਈਐਸਐਸ ਪਹੁੰਚੇ ਸਨ। ਉਨ੍ਹਾਂ ਦੇ ਅਗਲੇ ਸਾਲ ਫ਼ਰਵਰੀ ਵਿਚ ਵਾਪਸ ਆਉਣ ਦੀ ਉਮੀਦ ਹੈ।

ਹਾਲਾਂਕਿ ਇੰਨੇ ਲੰਬੇ ਸਮੇਂ ਤੋਂ ਸਪੇਸ ਸਟੇਸ਼ਨ ’ਤੇ ਰਹਿ ਰਹੀ ਸੁਨੀਤਾ ਵਿਲੀਅਮਸ ਦੀ ਸਿਹਤ ਨੂੰ ਲੈ ਕੇ ਕਈ ਵਾਰ ਚਿੰਤਾ ਪ੍ਰਗਟਾਈ ਜਾ ਚੁੱਕੀ ਹੈ। ਹਾਲਾਂਕਿ ਨਾਸਾ ਨੇ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦੇ ਕੇ ਰਾਹਤ ਦੀ ਖ਼ਬਰ ਦਿਤੀ ਹੈ। ਨਾਸਾ ਨੇ ਕਿਹਾ ਕਿ ਪੁਲਾੜ ’ਚ ਮੌਜੂਦ ਸਾਰੇ ਯਾਤਰੀ ਕਾਫੀ ਸੁਰੱਖਿਅਤ ਹਨ।