ਇਮਰਾਨ ਖ਼ਾਨ ਦਾ ਕਸ਼‍ਮੀਰ ਨੂੰ ਲੈ ਕੇ ਦੋ ਮੁੰਹਾ ਚਿਹਰਾ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸ‍ਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਸ਼‍ਮੀਰ ਨੂੰ ਲੈ ਕੇ ਦੋ ਮੁੰਹਾ ਚਿਹਰਾ ਫਿਰ ਸਾਹਮਣੇ ਆਇਆ ਹੈ। ਉਨ‍ਹਾਂ ਕਸ਼‍ਮੀਰ ਦੇ ਪੁਲਵਾਮਾ ਵਿਚ ਅਤਿਵਾਦੀ ...

Imran Khan

ਇਸ‍ਲਾਮਾਬਾਦ (ਭਾਸ਼ਾ): ਪਾਕਿਸ‍ਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਸ਼‍ਮੀਰ ਨੂੰ ਲੈ ਕੇ ਦੋ ਮੁੰਹਾ ਚਿਹਰਾ ਫਿਰ ਸਾਹਮਣੇ ਆਇਆ ਹੈ। ਉਨ‍ਹਾਂ ਕਸ਼‍ਮੀਰ ਦੇ ਪੁਲਵਾਮਾ ਵਿਚ ਅਤਿਵਾਦੀ ਅਤੇ ਨਾਗਰਿਕਾਂ ਦੀ ਹਤਿਆ 'ਤੇ ਦੁੱਖ ਜ਼ਾਹਿਰ ਕੀਤਾ ਹੈ ਪਰ ਕਸ਼‍ਮੀਰ ਵਿਚ ਜਾਰੀ ਅਤਿਵਾਦੀ ਗਤੀਵਿਧੀਆਂ ਬਾਰੇ ਕੁੱਝ ਵੀ ਨਹੀਂ ਕਿਹਾ ਹੈ। ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਪਾਕਿਸ‍ਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਕਸ਼‍ਮੀਰ ਦੇ ਪੱਤ‍ਥਰਬਾਜਾਂ ਨੂੰ ਕਿਸ ਤਰ੍ਹਾਂ ਦਾ ਸ਼ਹਿ ਹਾਸਲ ਹੈ।

ਇਮਰਾਨ ਖਾਨ ਨੇ ਟਵੀਟ ਦੇ ਜ਼ਰੀਏ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ ਪੁਲਵਾਮਾ 'ਚ ਨਿਰਦੋਸ਼ ਕਸ਼ਮੀਰੀ ਨਾਗਰਿਕਾਂ ਦੀ ਹੱਤਿਆ ਕੀਤੀ ਹੈ। ਮੈਂ ਇਸਦੀ ਸਖ਼ਤ ਸ਼ਬਦਾ 'ਚ ਨਿਖੇਦੀ ਕਰਦਾ ਹਾਂ। ਉਨ‍ਹਾਂ ਨੇ ਕਿਹਾ ਕਿ ਗੱਲ ਬਾਤ ਰਾਹੀ ਹਰ ਸਮੱਸਿਆਵਾਂ ਦਾ  ਹੱਲ‍ ਕੱਢਿਆ ਜਾ ਸਕਦਾ ਹੈ। ਹਿੰਸਾ ਅਤੇ ਹੱਤਿਆਵਾਂ ਇਨ੍ਹਾਂ ਸੰਘਰਸ਼ ਨੂੰ ਹੱਲ ਨਹੀਂ ਕਰ ਸੱਕਦੇ ਹਨ।

ਉਂਨ‍ਹਾਂ ਨੇ ਕਿਹਾ ਕਿ ਅਸੀ ਕਸ਼‍ਮੀਰ ਵਿਚ ਭਾਰਤ ਦੇ ਮਨੁਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਨੂੰ ਚੁਕਾਗੇਂ ਅਤੇ ਮੰਗ ਕਰਾਗੇਂ ਕਿ ਸੰਯੂਕ‍ਤ ਰਾਸ਼‍ਟਰ ਸੰਘ ਸੁਰੱਖਿਆ ਕੌਂਸਲ (ਯੂਐਨਐਸਸੀ) ਅਪਣੀ ਜੰਮੂ-ਕਸ਼ਮੀਰ ਪ੍ਰਤੀ ਅਪਣੀ ਪ੍ਰਤੀਬਧਤਾ ਪੂਰੀ ਕਰੇ।  ਇਮਰਾਨ ਨੇ ਇਸ ਮਾਮਲੇ ਵਿਚ ਕਿਹਾ ਕਿ ਕਸ਼‍ਮੀਰੀਆਂ ਨੂੰ ਉਨ੍ਹਾਂ ਦਾ ਭਵਿੱਖ ਤੈਅ ਕਰਨ ਦਿਤਾ ਜਾਵੇ।

ਜ਼ਿਕਰਯੋਗ ਹੈ ਕਿ ਫੌਜ 'ਚ ਬਣਿਆ ਖ਼ਤਰਨਾਕ ਅਤਿਵਾਦੀ ਜ਼ਹੂਰ ਅਹਿਮਦ ਠੋਕਰ ਸ਼ਨਿਚਰਵਾਰ ਨੂੰ ਖਾਰਪੋਰਾ ਪੁਲਵਾਮਾ 'ਚ ਸੁਰੱਖਿਆਬਲਾਂ ਦੇ ਨਾਲ ਮੁੱਠਭੇੜ 'ਚ ਦੋ ਸਾਥੀਆਂ ਨਾਲ ਮਾਰਿਆ ਗਿਆ। ਮੁੱਠਭੇੜ 'ਚ ਇਕ ਫੌਜੀ ਸ਼ਹੀਦ ਅਤੇ ਇਕ ਹੋਰ ਜ਼ਖਮੀ ਹੋ ਗਿਆ। ਦੱਸ ਦਈਏ ਕਿ ਅਤਿਵਾਦੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ 'ਚ ਸੱਤ ਪਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਦੋ ਦਰਜਨ ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਹਨ।

ਇਹਨਾਂ 'ਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਲਾਤ 'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੇ ਦੱਖਣ ਕਸ਼ਮੀਰ ਦੇ ਪੁਲਵਾਮਾ 'ਚ ਮੋਬਾਲ ਇੰਟਰਨੈਟ ਸੇਵਾਵਾਂ 'ਤੇ ਰੋਕ ਲਗਾਉਣ ਦੇ ਨਾਲ ਹੀ ਬਨਿਹਾਲ- ਸ਼੍ਰੀਨਗਰ ਰੇਲ ਸੇਵਾ ਨੂੰ ਵੀ ਅਗਲੇ ਆਦੇਸ਼ ਤੱਕ ਮੁਲਤਵੀ ਕਰ ਦਿਤਾ ਹੈ।