ਕੈਨੇਡਾ ’ਚ ਬਜ਼ੁਰਗ ਜੋੜੇ ਦਾ ਕਤਲ ਮਾਮਲਾ: ਪੁਲਿਸ ਨੇ ਸਰੀ ਤੋਂ 3 ਪੰਜਾਬੀ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਗੁਰਕਰਨ ਸਿੰਘ (22), ਅਭਿਜੀਤ ਸਿੰਘ (20), ਅਤੇ ਖੁਸ਼ਵੀਰ ਤੂਰ (20) ਵਜੋਂ ਹੋਈ ਹੈ

Murder case of elderly couple in Canada: Police arrested 3 Punjabi youths from Surrey

 

ਸਰੀ: ਕੈਨੇਡਾ ਦੇ ਸਰੀ ਦੇ 3 ਪੰਜਾਬੀਆਂ ਨੂੰ ਇੱਕ ਕਤਲ ਦੇ ਮਾਮਲੇ 'ਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਦਰਅਸਲ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿੱਚ ਇਸ ਸਾਲ ਮਈ ਮਹੀਨੇ ਵਿੱਚ ਇਕ ਬਜ਼ੁਰਗ ਜੋੜੇ ਦਾ ਕਤਲ ਕੀਤਾ ਗਿਆ।  ਜੋੜੇ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਦੀ ਟੀਮ ਵੱਲੋਂ ਸਰੀ ਦੇ 3 ਪੰਜਾਬੀਆਂ ਉੱਤੇ ਬੀਤੇ ਦਿਨ ਫਰਸਟ ਡਿਗਰੀ ਕਤਲ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਸ ਕਤਲ ਦੇ ਬਾਰੇ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਵੱਲੋਂ ਕੈਨੇਡਾ ਦੇ ਸਰੀ ਵਿੱਚ ਰਹਿਣ ਵਾਲੇ ਗੁਰਕਰਨ ਸਿੰਘ (22), ਅਭਿਜੀਤ ਸਿੰਘ (20), ਅਤੇ ਖੁਸ਼ਵੀਰ ਤੂਰ (20) ਨੂੰ ਬਜ਼ੁਰਗ ਜੋੜੇ ਆਰਨੋਲਡ ਡੀ ਜੋਂਗ (77) ਅਤੇ ਉਨ੍ਹਾਂ ਦੀ ਪਤਨੀ ਜੋਐਨ (76) ਦੇ ਕਤਲ ਦੇ ਇਲਜ਼ਾਮ ਦੇ ਵਿੱਚ ਫਰਸਟ ਡਿਗਰੀ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ।

ਦਰਅਸਲ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ 16 ਦਸੰਬਰ 2022 ਨੂੰ ਇਨ੍ਹਾਂ ਗ੍ਰਿਫ਼ਤਾਰੀਆਂ ਅਤੇ ਚਾਰਜ਼ਜ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਘੀ 9 ਮਈ ਨੂੰ 77 ਸਾਲਾ ਦੇ ਆਰਨੌਲਡ ਡੀ ਜੌਂਗ ਅਤੇ ਉਨ੍ਹਾਂ ਦੀ 76 ਸਾਲਾ ਦੀ ਪਤਨੀ ਜੋਐਨ ਡੀ ਜੌਂਗ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਵਿੱਚੋਂ ਮਿਲੇ ਸਨ। ਬਜ਼ੁਰਗ ਜੋੜੇ ਬਾਰੇ ਦੱਸਿਆ ਗਿਆ ਸੀ ਕਿ ਉਹ ਇੱਕ ਲੋਕਲ ਟਰੱਕਿੰਗ ਕੰਪਨੀ ਦੇ ਫਾਊਂਡਰ ਸਨ।