ਬੁਰੇ ਹਾਲਾਤਾਂ 'ਚ ਕੰਮ ਕਰ ਰਹੇ ਹਨ ਅਮਰੀਕਾ ਦੇ ਐੱਚ-1ਬੀ ਵੀਜ਼ਾਧਾਰਕ: ਰੀਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਇਕ ਥਿੰਕ ਟੈਂਕ ਦੇ ਮੁਤਾਬਕ ਐੱਚ-1ਬੀ ਵੀਜ਼ਾਧਾਰਕਾਂ ਨੂੰ ਹਮੇਸ਼ਾਂ ਖਰਾਬ ਕੰਮਕਾਜ਼ੀ ਹਾਲਾਤ 'ਚ ਕੰਮ ਕਰਵਾਇਆ ਜਾਂਦਾ ਹੈ.....

US H-1B visa holders working in bad circumstances

ਵਾਸ਼ਿੰਗਟਨ : ਅਮਰੀਕਾ ਦੇ ਇਕ ਥਿੰਕ ਟੈਂਕ ਦੇ ਮੁਤਾਬਕ ਐੱਚ-1ਬੀ ਵੀਜ਼ਾਧਾਰਕਾਂ ਨੂੰ ਹਮੇਸ਼ਾਂ ਖਰਾਬ ਕੰਮਕਾਜ਼ੀ ਹਾਲਾਤ 'ਚ ਕੰਮ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਲ ਗ਼ਲਤ ਵਿਵਹਾਰ ਦਾ ਖਦਸ਼ਾ ਬਣਿਆ ਰਹਿੰਦਾ ਹੈ। ਥਿੰਕ ਨੇ ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਤਨਖ਼ਾਹ 'ਚ ਸੰਤੋਸ਼ਜਨਕ ਵਾਧਾ ਕਰਨ ਵਰਗੇ ਸੁਧਾਰ ਕਰਨ ਦੀ ਮੰਗ ਕੀਤੀ। ਸਾਊਥ ਏਸ਼ੀਆ ਸੈਂਟਰ ਆਫ਼ ਦਿ ਅਟਲਾਂਟਿਕ ਕਾਊਂਸਿਲ ਨੇ ਅਪਣੀ ਇਕ ਰੀਪੋਰਟ 'ਚ ਵੀਜ਼ਾਧਾਰਕਾਂ ਦੇ ਲਈ ਕੰਮ ਦੇ ਹਾਲਾਤ ਚੰਗੇ ਬਣਾਉਣ ਅਤੇ ਉਨ੍ਹਾਂ ਨੂੰ ਜ਼ਰੂਰੀ ਰੋਜ਼ਗਾਰ ਅਧਿਕਾਰ ਦੇਣ ਦੀ ਵੀ ਮੰਗ ਕੀਤੀ।

ਇਹ ਰੀਪੋਰਟ ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਿਤੇ ਗਏ ਉਸ ਬਿਆਨ ਦੇ ਬਾਅਦ ਆਈ ਹੈ ਜਿਸ 'ਚ ਟਰੰਪ ਨੇ ਕਿਹਾ ਕਿ ਉਹ ਛੇਤੀ ਹੀ ਅਜਿਹੇ ਸੁਧਾਰ ਕਰਨ ਜਾ ਰਹੇ ਹਨ ਜਿਸ 'ਚ ਐੱਚ-1ਬੀ ਵੀਜ਼ਾਧਾਰਕਾਂ ਨੂੰ ਅਮਰੀਕਾ 'ਚ ਰੁਕਣ ਅਤੇ ਨਾਗਰਿਕਤਾ ਹਾਸਲ ਕਰਨ ਦੇ ਆਸਾਨ ਰਸਤੇ ਦਾ ਭਰੋਸਾ ਮਿਲੇਗਾ। ਟਰੰਪ ਨੇ ਬੀਤੇ ਸ਼ੁਕਰਵਾਰ ਨੂੰ ਟਵੀਟ ਕੀਤਾ ਸੀ ਕਿ ਅਮਰੀਕਾ ਐੱਚ-1ਬੀ ਵੀਜ਼ਾਧਾਰਕ ਯਕੀਨੀ ਹੋ ਸਕਦੇ ਹਨ ਕਿ ਛੇਤੀ ਹੀ ਅਜਿਹੇ ਬਦਲਾਅ ਕੀਤਾ ਜਾਣਗੇ ਜਿਸ ਨਾਲ ਤੁਹਾਨੂੰ ਇਥੇ ਰੁਕਣ 'ਚ ਆਸਾਨੀ ਹੋਵੇਗੀ।

ਨਾਲ ਹੀ ਇਸ ਨਾਲ ਇਥੇ ਦੀ ਨਾਗਰਿਕਤਾ ਲੈਣ ਦਾ ਰਸਤਾ ਵੀ ਖੁੱਲ੍ਹੇਗਾ। ਅਸੀਂ ਪ੍ਰਤੀਭਾਸ਼ਾਲੀ ਅਤੇ ਕੁਸ਼ਲ ਲੋਕਾਂ ਨੂੰ ਅਮਰੀਕਾ 'ਚ ਕਰੀਅਰ ਬਣਾਉਣ ਲਈ ਵਾਧਾ ਦੇਵਾਂਗੇ। ਇਹ ਰੀਪੋਰਟ ਹਾਵਰਡ ਯੂਨੀਵਰਸਿਟੀ ਦੀ ਰੋਨ ਹਿਰਾ ਅਤੇ ਸਾਊਥ ਏਸ਼ੀਆ ਸੈਂਟਰ ਆਫ਼ ਦਿ ਅਟਲਾਂਟਿਕ ਕਾਊਂਸਿਲ ਦੇ ਮੁੱਖ ਭਰਤ ਗੋਪਾਲਸੁਆਮੀ ਨੇ ਤਿਆਰ ਕੀਤੀ ਹੈ।  (ਪੀਟੀਆਈ)