China’s population shrinks: ਚੀਨ ਨੂੰ ਪਛਾੜ ਭਾਰਤ ਬਣ ਸਕਦਾ ਹੈ ਦੁਨੀਆ ਦੀ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ 

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੀ ਅਬਾਦੀ 'ਚ 60 ਸਾਲ ਦੌਰਾਨ ਪਹਿਲੀ ਵਾਰ ਆਈ ਇਤਿਹਾਸਕ ਗਿਰਾਵਟ 

Representational Image

2022 ਦੇ ਅੰਤ ਤੱਕ 1.41175 ਅਰਬ ਰਹਿ ਗਈ ਚੀਨ ਦੀ ਅਬਾਦੀ 
1961 ਵਿਚ ਘਟੀ ਸੀ ਦੇਸ਼ ਦੀ ਜਨਸੰਖਿਆ 
ਪਿਛਲੇ ਸਾਲ ਦੀ ਤੁਲਨਾ 'ਚ 2022 'ਚ 8,50,000 ਘਟ ਰਹੀ ਅਬਾਦੀ 

ਬੀਜਿੰਗ: ਚੀਨ ਦੀ ਆਬਾਦੀ ਵਿਚ ਪਿਛਲੇ 60 ਸਾਲ ਦੌਰਾਨ ਇਸ ਵਾਰ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਅਬਾਦੀ 1961 ਤੋਂ ਬਾਅਦ ਪਹਿਲੀ ਵਾਰ ਘਟੀ ਹੈ। ਆਬਾਦੀ ਵਿੱਚ ਇਹ ਕਮੀ ਜਨਮ ਦਰ ਵਿੱਚ ਗਿਰਾਵਟ ਕਾਰਨ ਆਈ ਹੈ ਅਤੇ ਜਨਸੰਖਿਆ ਸੰਕਟ 2022 ਵਿੱਚ ਹੋਰ ਡੂੰਘਾ ਹੋ ਗਿਆ। ਦੇਸ਼ ਦੇ ਅੰਕੜਾ ਦਫਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਚੀਨ ਦੀ ਘਟੀ ਅਬਾਦੀ ਨਾਲ ਹੁਣ ਇਹ ਦੁਨੀਆ ਵਿਚ ਵੱਧ ਅਬਾਦੀ ਵਾਲੇ ਦੇਸ਼ਾਂ ਵਿਚੋਂ ਦੂਜੇ ਸਥਾਨ ਵਲ ਖਿਸਕ ਰਿਹਾ ਹੈ ਉਥੇ ਹੀ ਭਾਰਤ ਦੁਨੀਆ ਦਾ ਸਬ ਤੋਂ ਵੱਧ ਅਬਾਦੀ ਵਾਲਾ ਦੇਸ਼ ਬਣ ਸਕਦਾ ਹੈ।

ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਆਬਾਦੀ 1.041 ਕਰੋੜ ਮੌਤਾਂ ਦੇ ਮੁਕਾਬਲੇ 9.56 ਕਰੋੜ ਜਨਮ ਦੇ ਨਾਲ 1.411.75 ਅਰਬ ਹੈ। ਇਨ੍ਹਾਂ ਵਿੱਚੋਂ 72.206 ਕਰੋੜ ਪੁਰਸ਼ ਅਤੇ 68.969 ਕਰੋੜ ਔਰਤਾਂ ਹਨ। ਚੀਨ ਲੰਬੇ ਸਮੇਂ ਤੋਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਰਿਹਾ ਹੈ, ਪਰ ਭਾਰਤ ਜਲਦੀ ਹੀ ਇਸ ਨੂੰ ਪਛਾੜ ਸਕਦਾ ਹੈ। 1961 ਤੋਂ ਬਾਅਦ ਪਹਿਲੀ ਵਾਰ ਚੀਨ ਵਿੱਚ ਲੋਕਾਂ ਦੀ ਆਬਾਦੀ ਦੀ ਦਰ ਨਕਾਰਾਤਮਕ ਹੋ ਗਈ ਹੈ। ਇਸ ਲਈ ਇਹ ਇਤਿਹਾਸਕ ਗਿਰਾਵਟ ਆਈ ਹੈ।

ਦੇਸ਼ ਵਿੱਚ ਪੁਰਸ਼ਾਂ ਦੀ ਆਬਾਦੀ 722.06 ਮਿਲੀਅਨ ਅਤੇ ਔਰਤਾਂ ਦੀ ਆਬਾਦੀ 689.69 ਮਿਲੀਅਨ ਹੈ। ਇੱਥੇ ਕੁੱਲ ਆਬਾਦੀ ਦਾ ਲਿੰਗ ਅਨੁਪਾਤ 104.69 ਸੀ। ਅਧਿਕਾਰਤ ਅੰਕੜਿਆਂ ਦੇ ਅਨੁਸਾਰ, 16 ਤੋਂ 59 ਦੇ ਵਿਚਕਾਰ ਕੰਮ ਕਰਨ ਦੀ ਉਮਰ ਦੀ ਆਬਾਦੀ 875.56 ਮਿਲੀਅਨ ਸੀ। ਇਹ ਦੇਸ਼ ਦੀ ਆਬਾਦੀ ਦਾ 62 ਫੀਸਦੀ ਹੈ। ਜਦੋਂ ਕਿ 60 ਜਾਂ ਇਸ ਤੋਂ ਵੱਧ ਉਮਰ ਦੀ ਆਬਾਦੀ 280.04 ਮਿਲੀਅਨ ਤੱਕ ਪਹੁੰਚ ਗਈ ਹੈ।

NBS ਦੇ ਅਨੁਸਾਰ, ਦੇਸ਼ ਵਿੱਚ ਲਗਭਗ 209.78 ਮਿਲੀਅਨ 65 ਜਾਂ ਇਸ ਤੋਂ ਵੱਧ ਉਮਰ ਦੇ ਹਨ। ਇਹ ਕੁੱਲ ਆਬਾਦੀ ਦਾ 14.9 ਫੀਸਦੀ ਹੈ। ਚੀਨ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ 920.71 ਮਿਲੀਅਨ ਲੋਕਾਂ ਦੇ ਨਾਲ ਤੇਜ਼ੀ ਨਾਲ ਸ਼ਹਿਰੀਕਰਨ ਹੋ ਗਿਆ ਹੈ। ਇਸ ਦੇ ਨਾਲ ਹੀ, ਪੇਂਡੂ ਖੇਤਰਾਂ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ 7.31 ਮਿਲੀਅਨ ਘਟ ਕੇ 491.04 ਮਿਲੀਅਨ ਰਹਿ ਗਈ ਹੈ।

ਚੀਨ ਵਿੱਚ ਪਿਛਲੀ ਵਾਰ 1961 ਵਿੱਚ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਚੀਨ ਦੀ ਚਿੰਤਾ ਸਿਰਫ਼ ਘਟਦੀ ਆਬਾਦੀ ਹੀ ਨਹੀਂ, ਸਗੋਂ ਤੇਜ਼ੀ ਨਾਲ ਵਧ ਰਹੀ ਆਬਾਦੀ ਵੀ ਹੈ। ਚੀਨ ਹਰ ਦਹਾਕੇ ਵਿੱਚ ਦੇਸ਼ ਵਿਆਪੀ ਜਨਗਣਨਾ ਕਰਵਾਉਂਦਾ ਹੈ, ਜੋ ਕਿ 2020 ਵਿੱਚ ਤਾਜ਼ਾ ਹੈ।