ਬ੍ਰਿਟੇਨ ਦੇ ਗੁਰੁਦੁਆਰਾ ਸਾਹਿਬ 'ਚ ਸੁਟਿਆ ਮਾਸ, ਮੁਲਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ ਸੀਸੀਟੀਵੀ ਫ਼ੁਟੇਜ ਦੇ ਆਧਾਰ 'ਤੇ ਗ੍ਰਿਫ਼ਤਾਰ ਦੀ ਕੀਤੀ ਭਾਲ

Meat thrown at Gurudwara Sahib in Britain

ਵੈਸਟ ਬਰੌਮਵਿਚ : ਬ੍ਰਿਟੇਨ ਦੇ ਵੈਸਟ ਬਰੌਮਵਿਚ ਵਿਚ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਕੱਚਾ ਮਾਸ ਸੁੱਟਣ ਦੀ ਘਿਨਾਉਣੀ ਹਰਕਤ ਕਰਨ ਵਾਲੇ ਇਕ 42 ਸਾਲਾ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮ ਦੀ ਪਛਾਣ ਟੌਮਾਜ ਬੁਰਚ ਵਜੋਂ ਹੋਈ ਹੈ, ਜਿਸ ਦਾ ਕੋਈ ਪੱਕਾ ਰਿਹਾਇਸ਼ੀ ਪਤਾ ਨਹੀਂ ਮਿਲਿਆ ਹੈ। ਪੁਲਿਸ ਨੇ ਇਸ ਕਾਰਵਾਈ ਨੂੰ ਸਿੱਖ ਧਰਮ ਦੀਆਂ ਮਾਨਤਾਵਾਂ ਵਿਰੁਧ ਮੰਨਦਿਆਂ ਇਸ ਨੂੰ ‘ਹੇਟ ਕ੍ਰਾਈਮ’ (ਨਫ਼ਰਤ ਅਧਾਰਤ ਅਪਰਾਧ) ਵਜੋਂ ਦਰਜ ਕੀਤਾ ਹੈ।

ਇਹ ਵਾਰਦਾਤ 22 ਦਸੰਬਰ 2025 ਨੂੰ ਅੰਜਾਮ ਦਿਤੀ ਗਈ ਸੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫ਼ੁਟੇਜ ਦੀ ਜਾਂਚ ਕੀਤੀ, ਜਿਸ ਵਿਚ ਮੁਲਜ਼ਮ ਨੂੰ ਗੁਰਦੁਆਰਾ ਸਾਹਿਬ ਦੇ ਗੇਟ ’ਤੇ ਇਕ ਥੈਲੇ ਵਿਚੋਂ ਕੱਚਾ ਮਾਸ ਸੁੱਟਦੇ ਹੋਏ ਸਾਫ਼ ਦੇਖਿਆ ਗਿਆ। ਇਸੇ ਫ਼ੁਟੇਜ ਦੇ ਅਧਾਰ ’ਤੇ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਕਾਬੂ ਕੀਤਾ ਹੈ।     (ਏਜੰਸੀ)