ਪੁਲਵਾਮਾ ਹਮਲਾ: ਦੇਹਰਾਦੂਨ ਦੀਆਂ ਦੋ ਸੰਸਥਾਵਾਂ ਕਸ਼ਮੀਰੀਆਂ ਨੂੰ ਦਾਖਲਾ ਦੇਣ ਤੋਂ ਕੀਤੀ ਨਾਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਵਾਮਾ ਵਿਚ ਸੀ.ਆਰ.ਪੀ.ਐੇਫ. ਜਵਾਨਾਂ ਦੇ ਕਾਫ਼ਲੇ ਤੇ ਹਮਲੇ ਤੋਂ ਬਾਅਦ ਦੇਸ਼ ਤੇ ਖਾਸ ਤੌਰ ਤੇ ਦੇਹਰਾਦੂਨ ਵਿਚ ਕਈ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ.....

B.F.I.T. University

ਦੇਹਰਾਦੂਨ : ਪੁਲਵਾਮਾ ਵਿਚ ਸੀ.ਆਰ.ਪੀ.ਐੇਫ. ਜਵਾਨਾਂ ਦੇ ਕਾਫ਼ਲੇ ਤੇ ਹਮਲੇ ਤੋਂ ਬਾਅਦ ਦੇਸ਼ ਤੇ ਖਾਸ ਤੌਰ ਤੇ ਦੇਹਰਾਦੂਨ ਵਿਚ ਕਈ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹੁਣ ਦੇਹਰਾਦੂਨ ਦੀਆਂ ਦੋ ਸੰਸਥਾਵਾਂ ਦਾ ਕਹਿਣਾ ਹੈ ਕਿ ਉਹ ਅਗਲੇ ਸੈਸ਼ਨ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣਗੇ । ਇਕ ਖ਼ਬਰ  ਅਨੁਸਾਰ ਡੀ.ਏ.ਵੀ.  ਪੀ.ਜੀ ਕਾਲਜ ਦੇ ਵਿਦਿਆਰਥੀ ਸੰਘ ਦੇ ਨਾਲ ਏ.ਬੀ.ਵੀ.ਪੀ. , ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਮੈਬਰਾਂ ਨੇ ਸ਼ੁੱਕਰਵਾਰ ਨੂੰ ਕਾਲਜਾਂ ਦੇ ਬਾਹਰ ਵਿਦਰੋਹ ਪ੍ਰਦਰਸ਼ਨ ਕੀਤਾ।

ਬਾਬਾ ਫਰੀਦ ਉਦਯੋਗਿਕ ਸੰਸਥਾ(ਬੀ.ਐਫ.ਆਈ.ਟੀ.) ਦੇ ਪ੍ਰਿੰਸੀਪਲ ਡਾ. ਅਸਲਮ ਸਿਦੀਕੀ ਨੇ ਵਿਦਿਆਰਥੀ ਸੰਘ ਨੂੰ ਚਿੱਠੀ ਲਿਖ ਕੇ ਕਿਹਾ ਕਿ ਜੇਕਰ ਕੋਈ ਕਸ਼ਮੀਰੀ  ਵਿਦਿਆਰਥੀ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਕੱਢ ਦਿੱਤਾ ਜਾਵੇਗਾ। ਡਾ ਅਸਲਮ ਨੇ  ਚਿੱਠੀ ਵਿਚ ਕਿਹਾ ਕਿ ਨਵੇਂ ਸੈਸ਼ਨ ਵਿਚ ਕਿਸੇ ਵੀ ਕਸ਼ਮੀਰੀ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ।

ਬੀ.ਐਫ.ਆਈ.ਟੀ. ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਏ.ਬੀ.ਵੀ.ਪੀ. , ਵਿਸਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ 400 - 500 ਲੋਕਾਂ ਨੇ ਦੁਪਹਿਰ ਇਕ ਵਜੇ ਤੋਂ ਪੰਜ ਵਜੇ ਤੱਕ ਪ੍ਰਦਰਸ਼ਨ ਕੀਤਾ । ਉਹ ਮੰਗ ਕਰ ਰਹੇ ਹਨ ਕਿ ਬੀ.ਐਫ.ਆਈ.ਟੀ. ਵਿੱਚ ਜਿੰਨੇ ਵੀ ਕਸ਼ਮੀਰੀ ਵਿਦਿਆਰਥੀ ਹਨ, ਉਨ੍ਹਾਂ ਨੂੰ ਸੰਸਥਾ ਵਿਚੋਂ ਬਾਹਰ ਕੱਢ ਦਿੱਤਾ ਜਾਵੇ। ਉਨ੍ਹਾਂ ਨੇ ਅੱਗੇ ਕਿਹਾ, ‘ਮੈਂ ਉਨ੍ਹਾਂ ਲੋਕਾਂ ਨੂੰ ਸਮਝਾਇਆ ਹੈ ਕਿ ਇਸ ਵਿਚ ਕਿਸੇੇ ਵਿਦਿਆਰਥੀ ਨੂੰ ਬਾਹਰ ਕਰਨ ਤੇ, ਉਨ੍ਹਾਂ ਕਾ ਭਵਿੱਖ ਖ਼ਰਾਬ ਹੋ ਜਾਵੇਗਾ '।

ਡਾ ਅਸਲਮ ਨੇ ਦੱਸਿਆ ਕਿ ਬੀ.ਐਫ.ਆਈ.ਟੀ. ਵਿਚ ਲਗਪਗ 250 ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ। ਡੀ.ਏ.ਵੀ.ਵਿਦਿਆਰਥੀ ਸੰਘ ਨੂੰ ਦੇਹਰਾਦੂਨ ਸਥਿਤ ਅਲਪਾਇਨ ਕਾਲਜ ਆਫ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਨਿਰਦੇਸ਼ ਐਸ.ਕੇ. ਚੌਹਾਨ ਨੇ ਵੀ ਇਕ ਚਿੱਠੀ ਵਿਚ ਉਹੀ ਲਿਖਿਆ ਜੋ ਬੀ.ਐਫ.ਆਈ.ਟੀ. ਦੇ ਪ੍ਰਿੰਸੀਪਲ ਨੇ ਲਿਖਿਆ ਸੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਚੌਹਾਨ ਨੇ ਕਿਹਾ, ‘ਮੈਂ ਲਿਖ ਦਿੱਤਾ ਹੈ ਕਿ ਅਸੀਂ ਅਗਲੇ ਸੈਸ਼ਨ ਤੋਂ ਕਿਸੇ ਵੀ ਕਸ਼ਮੀਰੀ ਵਿਦਿਆਰਥੀ ਨੂੰ ਦਾਖ਼ਲਾ ਨਹੀਂ ਦੇਵਾਂਗੇ ।

ਹਾਲਾਂਕਿ  ਹੁਣ ਤੱਕ  ਸਿਰਫ ਦੋ ਹੀ ਸੰਸਥਾਵਾਂ ਨੇ ਕਿਹਾ ਹੈ ਕਿ ਉਹ ਅਗਲੇ ਸੈਸ਼ਨ ਵਿਚ ਕਿਸੇ  ਵੀ ਕਸ਼ਮੀਰੀ ਵਿਦਿਆਰਥੀ ਨੂੰ ਦਾਖਲਾ ਨਹੀਂ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਸਾਰੇ ਫ਼ੈਸਲੇ ਉੱਚ ਅਧਿਕਾਰੀਆਂ ਵੱਲੋਂ ਲਏ ਗਏ ਹਨ। ਜਿਸ ਵਿਚ ਸੰਸਥਾ ਦੇ ਪ੍ਰਧਾਨ ਅਨਿਲ ਸੈਣੀ ਵੀ ਸ਼ਾਮਿਲ ਹਨ। ਅਨਿਲ ਸੈਣੀ  ਨੇ ਕਿਹਾ, ‘ਅਸੀਂ ਕਸ਼ਮੀਰੀ ਵਿਦਿਆਰਥੀਆਂ ਨੂੰ ਸੰਸਥਾ ਵਿਚ ਸੁਰੱਖਿਅਤ ਰੱਖਣ ਦਾ ਫੈਂਸਲਾ ਲਿਆ ਹੈ, ਇਸ  ਤੋਂ ਇਲਾਵਾ , ਅਸੀਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖਲਾ  ਦੇਣ ਬਾਰੇ ਰਾਜ  ਸਰਕਾਰ ਦੁਆਰਾ ਜੋ ਵੀ ਆਦੇਸ਼ ਜਾਰੀ ਕੀਤੇ ਜਾਣਗੇ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ।

ਏਬੀਵੀਪੀ ਦੇ ਮੈਂਬਰ ਤੇ ਡੀਏਵੀ ਵਿਦਿਆਰਥੀ ਸੰਘ ਦੇ ਪ੍ਰਧਾਨ ਜਤੇਂਦਰ ਸਿੰਘ  ਬਿਸ਼ਟ ਨੇ ਕਿਹਾ, ‘ਅਸੀ ਸਾਰੀਆ ਸੰਸਥਾਵਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਾਂ , ਪਰ ਅਸੀ ਸਾਰੀਆਂ ਸੰਸਥਾਵਾਂ ਨੂੰ ਕਸ਼ਮੀਰੀ ਵਿਦਿਆਰਥੀਆਂ ਦੇ ਦਾਖਲੇ ਲਈ ਮਨ੍ਹਾਂ ਕਰਾਂਗੇ।  ਦੇਹਰਾਦੂਨ ਦੀ ਉੱਚ ਪਲ਼ਿਸ ਅਧਿਕਾਰੀ ਨਿਵੇਦਿਤਾ ਕੁਕਰੇਤੀ ਨੇ ਕਿਹਾ, ‘ਪੁਲਿਸ ਕਾਨੂੰਨ ਵਿਵਸਥਾ ਨੂੰ ਬਣਾਏ ਰੱਖੇਗੀ’ ਕਸ਼ਮੀਰੀ ਵਿਦਿਆਰਥੀ ਅਸਥਾਈ ਰੂਪ ਵਿਚ ਸ਼ਹਿਰ ਛੱਡ ਰਹੇ ਹਨ। ਪਰ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਕਿਹਾ, ‘ਉਤਰਾਖੰਡ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ । ਕਨੂੰਨ ਦੀ ਉਲੰਘਣਾ ਕਰਨ ਤੇ ਕਿਸੇ ਵੀ ਵਿਦਿਆਰਥੀ , ਚਾਹੇ ਉਹ ਕਸ਼ਮੀਰੀ ਹੈ ਜਾਂ ਗੈਰ - ਕਸ਼ਮੀਰੀ  ਉਸ ਤੇ ਕਾਰਵਾਈ ਕੀਤੀ ਜਾਵੇਗੀ’।