ਜੈਫ ਬੇਜੋਸ ਜਲਵਾਯੂ ਪਰਿਵਰਤਨ ਨਾਲ ਮੁਕਾਬਲੇ ਲਈ ਦਾਨ ਕਰਨਗੇ 71 ਹਜ਼ਾਰ ਕਰੋੜ ਰੁਪਏ  

ਏਜੰਸੀ

ਖ਼ਬਰਾਂ, ਕੌਮਾਂਤਰੀ

ਐਮਾਜੋਨ ਦੇ ਸੀਈਓ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਨੇ ਜਲਵਾਯੂ ਪਰਿਵਰਤਨ ਦੇ ਮੁਕਾਬਲੇ ਦੇ ਲਈ 10 ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ

File Photo

ਵਸ਼ਿੰਗਟਨ- ਐਮਾਜੋਨ ਦੇ ਸੀਈਓ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਨੇ ਜਲਵਾਯੂ ਪਰਿਵਰਤਨ ਦੇ ਮੁਕਾਬਲੇ ਦੇ ਲਈ 10 ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਉਹਨਾਂ ਦੀ ਕੁੱਲ ਨੈੱਟਵਰਥ ਦਾ 7.7% ਹੈ। ਬੇਜੋਸ ਦੀ ਕੁੱਲ ਨੈੱਟਵਰਥ 130 ਅਰਬ ਡਾਲਰ ਹੈ। ਸੰਮਵਾਰ ਨੂੰ ਬੇਜੋਸ ਨੇ ਇੰਸਟਾਗ੍ਰਾਮ ਪੋਸਟ ਦੇ ਜਰੀਏ ਦੱਸਿਆ ਕਿ ਉਹ ਬੇਜੋਸ ਅਰਥ ਫੰਡ ਦੀ ਸ਼ੁਰੂਆਤ ਕਰਨਗੇ। 

ਬੇਜੋਸ ਨੇ ਲਿਖਿਆ ਕਿ - ''ਅੱਜ ਮੈਨੂੰ ਬੇਜੋਸ ਅਰਥ ਫੰਡ ਨੂੰ ਲਂਚ ਕਰ ਕੇ ਬਹੁਤ ਖੁਸ਼ੀ ਹੋ ਰਹੀ ਹੈ। ਜਲਵਾਯੂ ਪਰਿਵਰਤਨ ਪ੍ਰਿਥਵੀ ਦੇ ਲਈ ਬਹੁਤ ਵੱਡਾ ਖਤਰਾ ਹੈ। ਮੈਂ ਜਲਵਾਯੂ ਪਰਿਵਰਤਨ ਨਾਲ ਲੜਨ ਦੇ ਲਈ  ਹੁਣ ਤੱਕ ਦੇ ਤਰੀਕਿਆਂ ਅਤੇ ਇਹਨਾਂ ਨੂੰ ਨਿਪਟਾਉਣ ਲਈ ਨਵੇਂ ਤਰੀਕਿਆਂ ਦੇ ਲਈ ਕੰਮ ਕਰਨਾ ਚਾਹੁੰਦਾ ਹੈ। ਇਸ ਨਾਲ ਜਲਵਾਯੂ ਵਿਗਿਆਨਕਾਂ, ਸਮਾਜਿਕ ਕੰਮਾਂ ਕਾਰਾਂ, ਗੈਰ ਕਾਨੂੰਨੀ ਸਗਠਨਾਂ ਨੂੰ ਫੰਡ ਦਿੱਤਾ ਜਾਵੇਗਾ। ਅਸੀਂ ਧਰਤੀ ਨੂੰ ਬਚਾ ਸਕਦੇ ਹਾਂ। ਇਹ ਪਹਿਲਾ ਕੰਪਨੀਆਂ, ਦੇਸ਼ਾਂ ਅਤੇ ਵਿਅਕਤੀਗਤ ਪੱਧਰ ਤੇ ਵੀ ਸਾਰਿਆਂ ਨੰ ਇੱਕਜੁੱਟ ਕਰੇਗੀ।''

ਮੌਸਮ ਵਿੱਚ ਤਬਦੀਲੀ ਦੀ ਚੁਣੌਤੀ ਨੂੰ ਵੇਖਦੇ ਹੋਏ, ਐਮਾਜ਼ਾਨ ਦੇ ਕਰਮਚਾਰੀਆਂ ਨੇ ਬੇਜੋਸ ਉੱਤੇ ਦਬਾਅ ਪਾਇਆ ਕਿ ਫੰਡ ਬਣਾਉਣ ਵਰਗੇ ਪਹਿਲਕਦਮੀਆਂ ਕਰਨ। ਕੰਪਨੀ ਨੇ ਦੇ 350 ਤੋਂ ਵੱਧ ਕਰਮਚਾਰੀਆਂ ਨੇ ਜਨਵਰੀ ਵਿੱਚ ਦਸਤਖਤ ਅਭਿਆਨ ਸ਼ੁਰੂ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ 2030 ਤੱਕ, ਕਾਰਬਨ ਦਾ ਨਿਕਾਸ ਜ਼ੀਰੋ ਹੋਣਾ ਚਾਹੀਦਾ ਹੈ।

ਸਤੰਬਰ ਵਿੱਚ, ਬੇਜੋਸ ਨੇ ਕਿਹਾ ਕਿ 2040 ਤੱਕ ਕੰਪਨੀ ਨੂੰ ਕਾਰਬਨ ਨਿਊਟਰਲ ਬਣਾਉਣ ਦਾ ਟੀਚਾ ਰੱਖ ਰਹੀ ਹੈ। 2030 ਤੱਕ 100% ਨਵਿਆਉਣਯੋਗ ਊਰਜਾ ਦੀ ਵਰਤੋਂ ਅਤੇ 1 ਲੱਖ ਇਲੈਕਟ੍ਰਿਕ ਵਹੀਕਲ ਖਰੀਦੇ ਜਾਣਗੇ। ਬੇਜੋਸ ਨੇ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਲਈ ਪਿਛਲੇ ਮਹੀਨੇ 6.90 ਲ4ਖ ਡਾਲਰ ਦੇਣ ਦਾ ਐਲਾਨ ਕੀਤਾ ਸੀ। ਨੈੱਟਵਰਥ ਦੇ ਮੁਕਾਬਲੇ ਘੱਟ ਰਕਮ ਦੇਣ ਦੀ ਵਜ੍ਹਾ ਨਾਲ ਬੇਜੋਸ ਦੀ ਨਿੰਦਾ ਵੀ ਹੋਈ ਸੀ।