ਦੋ ਦਿਨਾਂ ਦੌਰਾਨ ਪਛਮੀ ਏਸ਼ੀਆਈ ਦੇਸ਼ਾਂ ’ਚੋਂ 170 ਪਾਕਿਸਤਾਨੀਆਂ ਨੂੰ ਬਾਹਰ ਕਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੁੱਝ ਨੂੰ ਕੀਤਾ ਗਿਆ ਬਲੈਕਲਿਸਟ

170 Pakistanis were taken out of West Asian countries News

ਇਸਲਾਮਾਬਾਦ: ਪਿਛਲੇ ਦੋ ਦਿਨਾਂ ਵਿਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਦੇਸ਼ਾਂ ਤੋਂ ਲਗਭਗ 170 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਦਿਤਾ ਗਿਆ ਹੈ। 

ਜੀਓ ਨਿਊਜ਼ ਨੇ ਇਮੀਗ੍ਰੇਸ਼ਨ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਸਾਊਦੀ ਅਧਿਕਾਰੀਆਂ ਨੇ ਭੀਖ ਮੰਗਣ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗ਼ੈਰ-ਕਾਨੂੰਨੀ ਤੌਰ ’ਤੇ ਰਹਿਣ, ਨੌਕਰੀਆਂ ਤੋਂ ਫ਼ਰਾਰ ਹੋਣ ਅਤੇ ਇਕਰਾਰਨਾਮੇ ਦੇ ਸਮਝੌਤਿਆਂ ਦੀ ਉਲੰਘਣਾ ਕਰਨ ਵਿਚ ਸ਼ਾਮਲ 94 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿਤਾ ਹੈ।

ਖ਼ਬਰਾਂ ਅਨੁਸਾਰ ਉਨ੍ਹਾਂ ਵਿਚੋਂ ਕੱੁਝ ਨੂੰ ਬਲੈਕਲਿਸਟ ਵੀ ਕੀਤਾ ਗਿਆ ਹੈ। ਪਿਛਲੇ ਦੋ ਦਿਨਾਂ ਵਿਚ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਹੋਰ ਉਲੰਘਣਾਵਾਂ ਲਈ ਸਜ਼ਾ ਭੁਗਤਣ ਤੋਂ ਬਾਅਦ ਯੂ.ਏ.ਈ. ਤੋਂ 39 ਹੋਰ ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਦਿਤਾ ਗਿਆ।          (ਏਜੰਸੀ)