ਕਠੂਆ ਕਾਂਡ ਦੀ ਆਵਾਜ਼ ਲੰਡਨ ਤਕ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਰਿੰਦਰ ਮੋਦੀ ਦੇ ਵੈਸਟਮਿਸਟਰ ਸੈਂਟਰਲ ਹਾਲ 'ਚ ਪਹੁੰਚਣ ਤੋਂ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਨੇ ਹਾਲ ਦੇ ਬਾਹਰ ਮੋਦੀ ਦੇ ਵਿਰੁੱਧ ਪ੍ਰਦਰਸ਼ਨ ਕੀਤਾ

london

ਲੰਡਨ, 18 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਮਨਵੈਲਥ ਸੰਮੇਲਨ 'ਚ ਹਿੱਸਾ ਲੈਣ ਲਈ ਲਈ ਲਗਭਗ ਅੱਧੀ ਰਾਤ ਲੰਡਨ ਪਹੁੰਚ ਚੁਕੇ ਹਨ। ਮੋਦੀ ਇਥੋਂ ਦੇ ਇਤਿਹਾਸਕ ਹਾਲ ਵੈਸਟਮਿਸਟਰ ਸੈਂਟਰਲ ਹਾਲ ਦਾ ਦੌਰਾ ਕਰਨਗੇ ਜਿਥੇ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ। 

ਦਸਣਯੋਗ ਹੈ ਕਠੂਆ ਕਾਂਡ ਦੀ ਅੱਗ ਲੰਡਨ ਤਕ ਪਹੁੰਚ ਗਈ ਹੈ | ਜਿਸ ਕਾਰਨ ਲੰਡਨ ਵਿਚ ਵਸੇ ਹੋਏ ਮੂਲ ਭਾਰਤੀਆਂ ਨੇ ਪੀੜਤਾ ਨੂੰ ਇਨਸਾਫ ਦਵਾਉਣ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੈਸਟਮਿਸਟਰ ਸੈਂਟਰਲ ਹਾਲ 'ਚ ਪਹੁੰਚਣ ਤੋਂ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਨੇ ਹਾਲ ਦੇ ਬਾਹਰ ਮੋਦੀ ਦੇ ਵਿਰੁੱਧ ਪ੍ਰਦਰਸ਼ਨ ਕੀਤਾ । ਹਾਲ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ 'ਮੋਦੀ ਵਾਪਸ ਜਾਉ' ਦੇ ਨਾਹਰੇ ਲਾਉਂਦਿਆਂ ਮੋਦੀ ਦੀ ਫੇਰੀ ਦਾ ਬਾਈਕਾਟ ਕੀਤਾ।