ਅਮਰੀਕਾ ਖ਼ੁਫ਼ੀਆ ਵਿਭਾਗ ਦੇ ਡਾਇਰੈਕਟਰ ਤੇ ਕਿਮ ਜੋਂਗ ਵਿਚਕਾਰ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਦੇ ਡਾਇਰੈਕਟਰ ਮਾਈਕ ਪੈਂਪਉ ਅਤੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦੀ ਮੁਲਾਕਾਤ ਦੀ ਖ਼ਬਰ ਸਾਹਮਣੇ ਆਈ ਹੈ।

US Intelligence Department Director and Kim Jong Meeting

ਵਾਸ਼ਿੰਗਟਨ, 18 ਅਪ੍ਰੈਲ, ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਦੇ ਡਾਇਰੈਕਟਰ ਮਾਈਕ ਪੈਂਪਉ ਅਤੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦੀ ਮੁਲਾਕਾਤ ਦੀ ਖ਼ਬਰ ਸਾਹਮਣੇ ਆਈ ਹੈ।  ਨਿਊਜ ਏਜੰਸੀ ਮੁਤਾਬਕ, ਪੈਂਪਉ ਹਾਲ ਹੀ ਵਿਚ ਉੱਤਰ ਕੋਰੀਆ ਦੀ ਗੁਪਤ ਯਾਤਰਾ ਤੋਂ ਪਰਤੇ ਹਨ। ਸੀਆਈਏ ਦੇ ਦੋ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਜੋਂਗ ਵਿਚ ਪ੍ਰਸਤਾਵਿਤ ਮੁਲਾਕਾਤ ਦਾ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। 

 ਹਾਲ ਹੀ ਵਿਚ ਡੋਨਾਲਡ ਟਰੰਪ ਨੇ ਵੀ ਦੋਹਾਂ ਦੇਸ਼ਾਂ ਵਿਚ ਗੱਲਬਾਤ ਦੀ ਗੱਲ ਕਬੂਲੀ ਹੈ। ਉਨ੍ਹਾਂ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਵਾਗਤ ਸਮੇਂ ਕਿਹਾ ਕਿ ਅਮਰੀਕਾ ਅਤੇ ਉੱਤਰ ਕੋਰੀਆ ਵਿਚ ਉੱਚ ਪੱਧਰੀ ਗੱਲਬਾਤ ਹੋਣ ਜਾ ਰਹੀ ਹੈ। ਇਸ ਸਮੇਂ ਆਬੇ ਅਮਰੀਕਾ ਦੌਰੇ ਉੱਤੇ ਹਨ। ਨਿਊਜ ਏਜੰਸੀ ਮੁਤਾਬਕ, ਟਰੰਪ ਅਤੇ ਕਿਮ ਜੋਂਗ ਦੌਰਾਨ ਮੁਲਾਕਾਤ ਮਈ ਜਾਂ ਜੂਨ ਵਿਚ ਹੋ ਸਕਦੀ ਹੈ। ਦੂਜੇ ਪਾਸੇ ਟਰੰਪ ਖ਼ੁਦ ਕਹਿ ਚੁਕੇ ਹਨ ਕਿ ਉੱਤਰ ਕੋਰੀਆਈ ਨੇਤਾ ਨਾਲ ਜੂਨ ਜਾਂ ਉਸ ਤੋਂ ਥੋੜ੍ਹਾ ਪਹਿਲਾਂ ਮੁਲਾਕਾਤ ਸੰਭਵ ਹੈ। ਟਰੰਪ ਨੇ ਇਹ ਜਾਣਕਾਰੀ ਵੀ ਦਿਤੀ ਕਿ ਕਿਮ ਨੇ ਮੁਲਾਕਾਤ ਲਈ 5 ਥਾਵਾਂ ਨੂੰ ਚੁਣਿਆ ਹੈ। ਹਾਲਾਂਕਿ, ਉਨ੍ਹਾਂ ਇਹ ਨਹੀਂ ਦਸਿਆ ਕਿ ਇਹ ਕਿਹੜੀਆਂ - ਕਿਹੜੀਆਂ ਥਾਵਾਂ ਹਨ।