Indian Students Arrested: ਅਮਰੀਕਾ 'ਚ 2 ਭਾਰਤੀ ਵਿਦਿਆਰਥਣਾਂ ਚੋਰੀ ਦੇ ਆਰੋਪ 'ਚ ਗ੍ਰਿਫਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋਵੇਂ ਲੜਕੀਆਂ ਨੇ ਸਟੋਰ 'ਚੋਂ ਬਿਨਾਂ ਭੁਗਤਾਨ ਕੀਤੇ ਨਿਕਲਣ ਦੀ ਕੀਤੀ ਕੋਸ਼ਿਸ਼

Telugu girls arrested

Indian Students Arrested:ਅਮਰੀਕਾ ਦੇ ਨਿਊਜਰਸੀ 'ਚ ਪੜ੍ਹਦੇ 20 ਅਤੇ 22 ਸਾਲ ਦੇ ਦੋ ਭਾਰਤੀ ਵਿਦਿਆਰਥਣਾਂ ਨੂੰ ਇੱਕ ਦੁਕਾਨ ਤੋਂ ਚੋਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਲੜਕੀਆਂ ਨੇ ਹੋਬੋਕੇਨ ਸ਼ਹਿਰ ਦੇ ਇੱਕ ਸਟੋਰ 'ਚੋਂ ਬਿਨਾਂ ਭੁਗਤਾਨ ਕੀਤੇ ਨਿਕਲਣ ਦੀ ਕੋਸ਼ਿਸ਼ ਕੀਤੀ। 

 

ਹੈਦਰਾਬਾਦ ਦੀ ਰਹਿਣ ਵਾਲੀ 20 ਸਾਲਾ ਅਤੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ 22 ਸਾਲਾ ਲੜਕੀਆਂ ਨੇ ਕਥਿਤ ਤੌਰ 'ਤੇ ਕੁਝ ਚੀਜ਼ਾਂ ਦਾ ਭੁਗਤਾਨ ਕੀਤੇ ਬਿਨਾਂ ਅਮਰੀਕਾ ਵਿੱਚ ਸਟੋਰ 'ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਦੋਵੇਂ ਤੇਲਗੂ ਕੁੜੀਆਂ ਨੂੰ ਸ਼ੋਪਰੀਟ ਸਟੋਰ ਵੱਲੋਂ ਹੋਬੋਕੇਨ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। 

 

ਹੋਬੋਕੇਨ ਸ਼ਹਿਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵਿਦਿਆਰਥਣਾਂ ਨੂੰ ਸਮਝਾਇਆ ਕਿ ਦੁਕਾਨਾਂ 'ਤੇ ਚੋਰੀ ਕਰਨਾ ਅਪਰਾਧ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਲਿਜਾਇਆ ਜਾਵੇਗਾ। ਇੱਕ ਲੜਕੀ ਨੇ ਕਿਹਾ ਕਿ ਉਹ ਇਸ ਲਈ ਦੁੱਗਣਾ ਭੁਗਤਾਨ ਕਰੇਗੀ ,ਜੋ ਉਸਨੇ ਪਹਿਲਾਂ ਨਹੀਂ ਅਦਾ ਕੀਤਾ ਸੀ, ਜਦੋਂ ਕਿ ਦੂਜੀ ਨੇ ਬੇਨਤੀ ਕੀਤੀ ਕਿ ਉਹ ਅਜਿਹਾ ਦੁਬਾਰਾ ਨਹੀਂ ਕਰੇਗੀ ਅਤੇ ਛੱਡ ਦੇਣ ਲਈ ਕਿਹਾ ਪਰ ਪੁਲਿਸ ਨੇ ਨਿਯਮ ਸਮਝਾਏ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਦੁਕਾਨ 'ਤੇ ਚੋਰੀ ਦੀ ਘਟਨਾ 19 ਮਾਰਚ ਨੂੰ ਵਾਪਰੀ ਸੀ।

 

ਪੁਲੀਸ ਵੱਲੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਸਾਮਾਨ ਦੀ ਅਦਾਇਗੀ ਕਿਉਂ ਨਹੀਂ ਕੀਤੀ ਤਾਂ ਇਕ ਲੜਕੀ ਨੇ ਕਿਹਾ ਕਿ ਉਸ ਦੇ ਖਾਤੇ ਵਿੱਚ ਲਿਮਟਿਡ ਬੈਲੇਂਸ ਸੀ। ਦੂਜੀ ਲੜਕੀ ਨੇ ਕਿਹਾ ਕਿ ਉਹ ਕੁਝ ਚੀਜ਼ਾਂ ਲਈ ਭੁਗਤਾਨ ਕਰਨਾ ਭੁੱਲ ਗਏ।

 

ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਨੇ ਜੋ ਕੀਤਾ ,ਉਹ ਅਪਰਾਧ ਸੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਵਿਦਿਆਰਥਣਾਂ ਨੂੰ ਇਹ ਲਿਖਤੀ ਰੂਪ 'ਚ ਦੇਣ ਲਈ ਵੀ ਕਿਹਾ ਗਿਆ ਸੀ ਕਿ ਉਹ ਭਵਿੱਖ ਵਿੱਚ ਦੁਕਾਨ 'ਤੇ ਨਹੀਂ ਜਾਣਗੇ।