Australa News: ਪਰਵਿੰਦਰ ਕੌਰ ਨੂੰ ਪਹਿਲੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹੋਇਆ ਹਾਸਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸਬੰਧਤ ਹੈ ਪਰਵਿੰਦਰ ਕੌਰ

Parvinder Kaur

 

Australa News: ਪੱਛਮੀ ਆਸਟ੍ਰੇਲੀਆ ਤੋਂ ਪਰਵਿੰਦਰ ਕੌਰ ਨਾਮੀ ਪੰਜਾਬਣ ਨੂੰ ਅਪਰ ਹਾਊਸ ‘ਚ ਸੰਸਦ ਮੈਂਬਰ ਬਣਨ ਦਾ ਮੌਕਾ ਮਿਲਿਆ । ਪਰਵਿੰਦਰ ਕੌਰ ਜੋ ਕਿ ਕਿੱਤੇ ਵਜੋਂ ਸਾਇੰਸਦਾਨ ਹਨ ਤੇ ਸਾਇੰਸ ਦੇ ਖੇਤਰ ‘ਚ ਵੀ ਬਹੁਤ ਸਾਰਿਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ।

ਪੱਛਮੀ ਆਸਟ੍ਰੇਲੀਆ ’ਚ ਲੇਬਰ ਪਾਰਟੀ ਦੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਜਿਸ ਦੀ ਕਿ ਪਰਵਿੰਦਰ ਸੰਸਦ ਮੈਂਬਰ ਹੈ । ਪਰਵਿੰਦਰ ਕੌਰ ਦਾ ਪਿਛਕੋੜ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਹੈ। ਜ਼ਿਕਰਯੋਗ ਹੈ ਕਿ ਪਰਵਿੰਦਰ ਕੌਰ ਨੂੰ ਪੱਛਮੀ ਆਸਟ੍ਰੇਲੀਆ ’ਚ ਪਹਿਲੀ ਸਿੱਖ ਸੰਸਦ ਮੈਂਬਰ ਹੋਣ ਮਾਣ ਪ੍ਰਾਪਤ ਹੋਇਆ ਹੈ