ਸਮੁੰਦਰ ਕਿਨਾਰੇ ਪਹੁੰਚਿਆ 20 ਫ਼ੁਟ ਲੰਬਾ ਰਹੱਸਮਈ ਜੀਵ
ਡੀ.ਐਨ.ਏ. ਤੋਂ ਪਤਾ ਲਗਾਉਣ ਦੀ ਕੀਤੀ ਜਾਵੇਗੀ ਕੋਸ਼ਿਸ਼
ਲੁਜੋਨ, 17 ਮਈ: ਫਿਲੀਪੀਨਜ਼ ਦੇ ਸਮੁੰਦਰ ਕਿਨਾਰੇ ਇਕ ਵਾਲਾਂ ਵਾਲਾ ਵਿਸ਼ਾਲ ਅਕਾਰ ਦਾ ਰਹੱਸਮਈ ਜੀਵ ਮਿਲਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਸਮੁੰਦਰ ਦੀ ਗਹਿਰਾਈ ਤੋਂ ਉਪਰ ਆਇਆ ਹੈ। ਕਰੀਬ ਇਕ ਟਰੱਕ ਦੇ ਬਰਾਬਰ ਇਹ ਜੀਵ ਲੋਕਾਂ ਲਈ ਰਹੱਸ ਬਣਿਆ ਹੋਇਆ ਹੈ। ਫ਼ਿਸ਼ਰੀ ਡਿਪਾਰਟਮੈਂਟ ਇਸ ਨੂੰ ਵਹੇਲਜ਼ ਦੇ ਅਵਸ਼ੇਸ਼ ਦੱਸ ਰਿਹਾ ਹੈ। ਉਥੇ ਹੀ ਸਥਾਨਕ ਲੋਕਾਂ ਨੇ 20 ਫ਼ੁਟ ਲੰਬੇ ਇਸ ਜੀਵ ਦਾ ਨਾਮ ਗਲੋਬਸਟਰ ਰੱਖ ਦਿਤਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਕੁਦਰਤੀ ਸੰਕਟ ਦਾ ਸੰਕੇਤ ਹੈ। ਹਾਲਾਂ ਕਿ ਇਸ ਦੀ ਸਟੀਕ ਪਛਾਣ ਲਈ ਡੀ.ਐਨ.ਏ. ਟੈਸਟ ਕੀਤਾ ਜਾ ਰਿਹਾ ਹੈ।
ਇਹ ਜੀਵ ਓਰੀਅੰਟਲ ਮਿਨਡੋਰੋ ਪ੍ਰਾਵਿਨਜ਼ ਦੇ ਸਮੁੰਦਰ ਕਿਨਾਰੇ ਬੀਚ 'ਤੇ ਵਹਿ ਕੇ ਚਲਾ ਆਇਆ ਹੈ, ਜਿੱਥੇ ਸਥਾਨਕ ਲੋਕਾਂ ਨੇ ਇਸ ਨੂੰ ਦੇਖਿਆ। ਫ਼ਿਸ਼ਰੀ ਲਾਅ ਇਨਫ਼ੋਰਸਮੈਂਟ ਅਫ਼ਸਰ ਵੋਕਸ ਕਰੁਸਾਦਾ ਮੁਤਾਬਕ ਇਹ ਵਹੇਲ ਮਛਲੀ ਦੇ ਅੰਸ਼ ਵਰਗਾ ਲੱਗ ਰਿਹਾ ਹੈ। ਹਾਲਾਂ ਕਿ ਇਸ ਦੀ ਸਹੀ ਪਛਾਣ ਡੀ.ਐਨ.ਏ. ਟੈਸਟ ਤੋਂ ਬਾਅਦ ਹੀ ਹੋ ਸਕੇਗੀ। ਸਥਾਨਕ ਲੋਕਾਂ ਨੇ ਗ੍ਰੋ ਅਤੇ ਚਿੱਟੇ ਰੰਗ ਇਸ ਜੀਵ ਦਾ ਨਾਮ ਗਲੋਬਸਟਰ ਰੱਖ ਦਿਤਾ ਹੈ ਅਤੇ ਇਸ ਤੋਂ ਭਿਆਨਕ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਹੈ।
ਕਰੁਸਾਦਾ ਨੇ ਦਸਿਆ ਕਿ ਉਨ੍ਹਾਂ ਨੇ ਇਸ ਜੀਵ ਦੇ ਸੈਂਪਲ ਲਏ ਹਨ। ਉਨ੍ਹਾਂ ਨੇ ਖ਼ੁਦ ਵੀ ਇਸ ਤੋਂ ਆਉਣ ਵਾਲੀ ਬਦਬੂ ਮਹਿਸੂਸ ਕੀਤੀ, ਜੋ ਬਹੁਤ ਭਿਆਨਕ ਸੀ। ਉਨ੍ਹਾਂ ਦਸਿਆ ਕਿ ਇਸ ਦੀ ਬਦਬੂ ਦੇ ਚਲਦਿਆਂ ਤਕਰੀਬਨ ਉਲਟੀ ਕਰਨ ਦੀ ਨੌਬਤ ਆ ਗਈ ਸੀ। ਇੱਥੋਂ ਪਰਤ ਕੇ ਮੈਨੂੰ ਥੋੜ੍ਹਾ ਚੰਗਾ ਮਹਿਸੂਸ ਹੋਇਆ ਪਰ ਬਦਬੂ ਦਾ ਅਸਰ ਅਜੇ ਵੀ ਹੈ। (ਏਜੰਸੀ)