ਵੈਨਕੂਵਰ ਵਲੋਂ ਪਲਾਸਟਿਕ ਦੇ ਕੱਪ, ਸਟਰਾਅ ਤੇ ਬੈਨ ਨੂੰ ਮੰਜ਼ੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੈਨ 6 ਜੂਨ 2019 ਤੋਂ ਲਾਗੂ ਹੋਵੇਗਾ

vancouver

ਵੈਨਕੂਵਰ: ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਪਲਾਸਟਿਕ ਬੈਨ ਸਬੰਧੀ ਚਰਚਾਵਾਂ ਤੋਂ ਬਾਅਦ ਵੈਨਕੂਵਰ ਸਿਟੀ ਕੌਂਸਲ ਨੇ ਪਲਾਸਟਿਕ ਦੇ ਕੱਪ, ਸਟਰਾਅ ਤੇ ਬੈਨ ਨੂੰ ਮੰਜ਼ੂਰੀ ਦੇ ਦਿਤੀ ਹੈ। ਇਹ ਬੈਨ 6 ਜੂਨ 2019 ਤੋਂ ਲਾਗੂ ਹੋਵੇਗਾ। ਬੈਨ ਦੇ ਅਗਲੇ ਸਾਲ ਵਿਚ ਲਾਗੂ ਹੋਣ ਪਿੱਛੇ ਦਲੀਲ ਹੈ ਕਿ ਇਹ ਇਕ ਸਾਲ ਦੌਰਾਨ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਿੱਟ ਜਾਵੇਗਾ ਅਤੇ ਪਲਾਸਟਿਕ ਦੀ ਜਗਾਹ ਹੋਰ ਸਾਧਨ ਖੋਜੇ ਜਾਣਗੇ। ਮੇਅਰ ਗ੍ਰੇਗਰ ਰੌਬਰਟਸਨ ਦਾ ਕਹਿਣਾ ਹੈ ਕਿ ਦੁਨੀਆਂ ਦੇ ਸ਼ਹਿਰ ਪਲਾਸਟਿਕ ਕੂੜੇ ਦੇ ਵਾਤਾਵਰਣ ਤੇ ਮਾੜੇ ਅਸਰ ਨੂੰ ਜਾਣ ਚੁੱਕੇ ਹਨ ਅਤੇ ਇਸ ਨੂੰ ਘੱਟ ਕਰਣ ਲਈ ਅਹਿਮ ਫ਼ੈਸਲੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਵੈਨਕੂਵਰ ਵਿਚ ਸਾਨੂੰ ਸਾਡੇ ਇਸ ਫ਼ੈਸਲੇ ਲਈ ਮਜ਼ਬੂਤ ਸਮਰਥਨ ਮਿਲ ਰਿਹਾ ਹੈ, ਅਤੇ ਇਹ ਰਣਨੀਤੀ ਸਾਨੂੰ ਇਸ ਸ਼ਹਿਰ ਨੂੰ ਸਾਫ਼ ਰੱਖਣ ਵਿਚ ਮਦਦਗਾਰ ਸਾਬਿਤ ਹੋਵੇਗੀ। ਵਿਆਪਕ ਤੌਰ ਤੇ ਪਲਾਸਟਿਕ ਦੇ ਕੱਪ, ਸਟਰਾਅ ਤੇ ਬੈਨ ਲਾਉਣ ਵਾਲਾ ਵੈਨਕੂਵਰ ਪਹਿਲਾ ਸ਼ਹਿਰ ਹੋਵੇਗਾ।