ਆਉਣ ਵਾਲੇ 5 ਸਾਲਾਂ ਤੱਕ ਚੱਲਣੀ ਪਵੇਗੀ ਭਿਆਨਕ ਗਰਮੀ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤਾ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟੁੱਟਣਗੇ ਪੁਰਾਣੇ ਰਿਕਾਰਡ

photo

 

ਜਨੇਵਾ: ਅਗਲੇ ਪੰਜ ਸਾਲਾਂ ਵਿਚ ਵਿਸ਼ਵ ਦਾ ਤਾਪਮਾਨ ਵਧਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2023 ਤੋਂ 2027 ਦਰਮਿਆਨ ਸਭ ਤੋਂ ਵੱਧ ਗਰਮੀ ਪੈਣ ਵਾਲੀ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਪੰਜ ਸਾਲਾਂ ਵਿਚ ਇਕ ਅਜਿਹਾ ਸਾਲ ਹੋਵੇਗਾ ਜੋ 2016 ਦਾ ਤਾਪਮਾਨ ਰਿਕਾਰਡ ਤੋੜ ਦੇਵੇਗਾ।

 ਇਹ ਵੀ ਪੜ੍ਹੋ: ਬਰਨਾਲਾ: ਪਾਣੀ ਵਾਲੀ ਟੈਂਕੀ ਦੀ ਸਲੈਬ ਹੇਠਾਂ ਆਉਣ ਕਾਰਨ ਬਜ਼ੁਰਗ ਦੀ ਮੌਤ 

ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਕਿਹਾ ਹੈ ਕਿ ਵਿਸ਼ਵ ਦਾ ਤਾਪਮਾਨ ਛੇਤੀ ਹੀ ਪੈਰਿਸ ਜਲਵਾਯੂ ਸਮਝੌਤੇ ਵਿਚ ਤੈਅ ਕੀਤੇ ਗਏ ਟੀਚੇ ਨੂੰ ਪਾਰ ਕਰਨ ਦੇ ਨੇੜੇ ਹੈ। ਵਾਸਤਵ ਵਿਚ, ਸਾਲ 2016 ਦਾ ਸਲਾਨਾ ਤਾਪਮਾਨ 1.28 ਡਿਗਰੀ ਸੈਲਸੀਅਸ ਸੀ, ਜੋ ਕਿ ਪੂਰਵ-ਉਦਯੋਗਿਕ ਸਮੇਂ (1850-1900 ਦੀ ਔਸਤ ਮਿਆਦ) ਨਾਲੋਂ ਵੱਧ ਸੀ।

 ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸੁਰੱਖਿਆ 'ਚ ਕਟੌਤੀ 'ਤੇ ਹਾਈਕੋਰਟ 'ਚ ਸੁਣਵਾਈ, ਸਰਕਾਰ ਨੇ ਸੌਂਪੀ ਸੀਲਬੰਦ ਸਮੀਖਿਆ ਰਿਪੋਰਟ 

ਅੱਠ ਸਭ ਤੋਂ ਗਰਮ ਸਾਲ 2015 ਅਤੇ 2022 ਦੇ ਵਿਚਕਾਰ ਰਿਕਾਰਡ ਕੀਤੇ ਗਏ ਸਨ। ਹੁਣ ਜਲਵਾਯੂ ਤਬਦੀਲੀ ਦੀ ਤੇਜ਼ੀ ਕਾਰਨ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। WMO ਦੇ ਅਨੁਸਾਰ, ਅਗਲੇ ਪੰਜ ਸਾਲਾਂ ਵਿਚ ਗਰਮੀ ਦਾ ਰਿਕਾਰਡ ਪੱਧਰ ਦੇਖਣ ਦੀ 98 ਪ੍ਰਤੀਸ਼ਤ ਸੰਭਾਵਨਾ ਹੈ।

ਦਰਅਸਲ, ਸੰਯੁਕਤ ਰਾਸ਼ਟਰ ਨੇ ਗ੍ਰੀਨਹਾਉਸ ਗੈਸਾਂ ਅਤੇ ਐਲ ਨੀਨੋ ਕਾਰਨ ਤਾਪਮਾਨ ਵਧਣ ਦੀ ਚਿਤਾਵਨੀ ਜਾਰੀ ਕੀਤੀ ਹੈ। ਜਲਵਾਯੂ ਤਬਦੀਲੀ ਦੀ ਤੇਜ਼ੀ ਕਾਰਨ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। 2022 ਵਿੱਚ ਵਿਸ਼ਵ ਦਾ ਤਾਪਮਾਨ 1850-1900 ਦੀ ਔਸਤ ਨਾਲੋਂ 1.15 ਡਿਗਰੀ ਸੈਲਸੀਅਸ ਸੀ। ਇਸ ਤੋਂ ਇਲਾਵਾ ਅਪ੍ਰੈਲ 'ਚ ਪੈ ਰਹੀ ਤੇਜ਼ ਗਰਮੀ ਲਈ ਮੌਸਮ 'ਚ ਬਦਲਾਅ ਨੂੰ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।