Rishi Sunak: ਬ੍ਰਿਟਿਸ਼ PM ਰਿਸ਼ੀ ਸੁਨਕ ਤੇ ਉਨ੍ਹਾਂ ਦੀ ਪਤਨੀ 2024 ’ਚ ਅਮੀਰਾਂ ਦੀ ਸੂਚੀ ’ਚ ਸਿਖਰ ’ਤੇ
ਇਹ ਜੋੜਾ ਪਿਛਲੇ ਸਾਲ 275ਵੇਂ ਸਥਾਨ ਤੋਂ 651 ਮਿਲੀਅਨ ਗ੍ਰੇਟ ਬ੍ਰਿਟੇਨ ਪੌਂਡ ਦੀ ਅਨੁਮਾਨਤ ਜਾਇਦਾਦ ਨਾਲ ਸੂਚੀ ਵਿਚ 245ਵੇਂ ਸਥਾਨ ’ਤੇ ਪਹੁੰਚ ਗਿਆ ਹੈ।
Rishi Sunak: ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ, ਜਿਨ੍ਹਾਂ ਨੇ ਦੋ ਸਾਲ ਪਹਿਲਾਂ ਪਹਿਲੀ ਵਾਰ ਸਾਲਾਨਾ ‘ਸੰਡੇ ਟਾਈਮਜ਼ ਰਿਚ ਲਿਸਟ’ ਵਿਚ ਥਾਂ ਬਣਾਈ ਸੀ, ਸੂਚੀ ਦੇ 2024 ਐਡੀਸ਼ਨ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਰੈਂਕਿੰਗ ’ਚ ਉਛਾਲ ਦਾ ਕਾਰਨ ਇਨਫੋਸਿਸ ਦੀ ਆਕਰਸ਼ਕ ਸ਼ੇਅਰਹੋਲਡਿੰਗ ਹੈ।
ਸੁਨਕ ਅਤੇ ਅਕਸ਼ਤਾ ਦੋਵੇਂ 44 ਸਾਲ ਦੇ ਹਨ। ਇਹ ਜੋੜਾ ਪਿਛਲੇ ਸਾਲ 275ਵੇਂ ਸਥਾਨ ਤੋਂ 651 ਮਿਲੀਅਨ ਗ੍ਰੇਟ ਬ੍ਰਿਟੇਨ ਪੌਂਡ ਦੀ ਅਨੁਮਾਨਤ ਜਾਇਦਾਦ ਨਾਲ ਸੂਚੀ ਵਿਚ 245ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟਰੀਟ ਨੂੰ ਅਪਣਾ ਘਰ ਕਹਿਣ ਵਾਲਾ ਸੱਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ।
ਕਿਹਾ ਜਾਂਦਾ ਹੈ ਕਿ ਅਕਸ਼ਤਾ ਅਪਣੇ ਪਤੀ ਤੋਂ ਵੱਧ ਕਮਾਈ ਕਰ ਰਹੀ ਹੈ ਕਿਉਂਕਿ ਫ਼ਰਵਰੀ ਵਿਚ ਪ੍ਰਕਾਸ਼ਤ ਵਿੱਤੀ ਬਿਆਨਾਂ ਵਿਚ ਕਿਹਾ ਗਿਆ ਕਿ ਸੁਨਕ ਨੇ 2022-23 ਵਿਚ 2.2 ਮਿਲੀਅਨ ਬ੍ਰਿਟਿਸ਼ ਪੌਂਡ ਕਮਾਏ, ਜਦੋਂ ਕਿ ਮੂਰਤੀ ਨੇ ਪਿਛਲੇ ਸਾਲ ਅੰਦਾਜ਼ਨ 2.2 ਮਿਲੀਅਨ ਪੌਂਡ (13 ਮਿਲੀਅਨ ਬ੍ਰਿਟਿਸ਼ ਪੌਂਡ) ਦੀ ਕਮਾਈ ਕੀਤੀ। ਅਖ਼ਬਾਰ ਦੇ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਜੋੜੇ ਦੀ ਸੱਭ ਤੋਂ ਕੀਮਤੀ ਜਾਇਦਾਦ ਇਨਫ਼ੋਸਿਸ ਵਿਚ ਅਕਸ਼ਤਾ ਦੀ ਹਿੱਸੇਦਾਰੀ ਹੈ, ਜੋ ਕਿ ਅਕਸ਼ਤਾ ਦੇ ਪਿਤਾ (ਨਰਾਇਣ ਮੂਰਤੀ ਦੁਆਰਾ ਸਹਿ-ਸਥਾਪਤ) ਬੈਂਗਲੁਰੂ ਸਥਿਤ ਆਈਟੀ ਕੰਪਨੀ ਹੈ।