California Explosion News: ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਕਲੀਨਿਕ ਦੇ ਬਾਹਰ ਧਮਾਕਾ, ਇੱਕ ਦੀ ਮੌਤ
4 ਲੋਕ ਹੋਏ ਜ਼ਖ਼ਮੀ, FBI ਨੇ ਇਸ ਨੂੰ ਦੱਸਿਆ ਅਤਿਵਾਦੀ ਹਮਲਾ
California USA Explosion News in punjabi : ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਇੱਕ ਫਰਟੀਲਿਟੀ ਕਲੀਨਿਕ ਦੇ ਬਾਹਰ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਇਸ ਨੂੰ ਅਤਿਵਾਦੀ ਹਮਲਾ ਕਿਹਾ ਹੈ।
ਇਹ ਧਮਾਕਾ ਪਾਮ ਸਪ੍ਰਿੰਗਜ਼ ਦੇ ਡਾਊਨਟਾਊਨ ਵਿੱਚ ਹੋਇਆ, ਜਿਸ ਨਾਲ ਕਲੀਨਿਕ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਉੱਡ ਗਏ। ਸ਼ਹਿਰ ਦੇ ਪੁਲਿਸ ਮੁਖੀ ਨੇ ਕਿਹਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਕੰਮ ਜਾਪਦਾ ਹੈ।
ਐਫਬੀਆਈ ਦੇ ਲਾਸ ਏਂਜਲਸ ਦਫ਼ਤਰ ਦੇ ਮੁਖੀ ਅਕਿਲ ਡੇਵਿਸ ਨੇ ਕਿਹਾ ਕਿ ਕਲੀਨਿਕ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਅਧਿਕਾਰੀਆਂ ਨੇ ਇਹ ਸਿੱਟਾ ਕਿਉਂ ਕੱਢਿਆ ਕਿ ਇਹ ਇੱਕ ਅਤਿਵਾਦੀ ਹਮਲਾ ਸੀ। ਧਮਾਕੇ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਪਛਾਣ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ।