ਤੋਤੇ ਦੀ ਭਵਿੱਖਬਾਣੀ, ਅੱਜ ਨਹੀਂ ਜਿਤਦਾ ਜਾਪਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨ ਵਿਸ਼ਵ ਫ਼ੁਟਬਾਲ ਕੱਪ ਵਿਚ ਅਪਣਾ ਉਦਘਾਟਨੀ ਮੈਚ ਨਹੀਂ ਜਿੱਤ ਸਕੇਗਾ। ਇਹ ਭਵਿੱਖਬਾਣੀ ਤੋਤੇ ਨੇ ਕੀਤੀ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਹੀ ਭਵਿੱਖਬਾਣੀ...

Japan Team

ਟੋਕੀਉ, ਜਾਪਾਨ ਵਿਸ਼ਵ ਫ਼ੁਟਬਾਲ ਕੱਪ ਵਿਚ ਅਪਣਾ ਉਦਘਾਟਨੀ ਮੈਚ ਨਹੀਂ ਜਿੱਤ ਸਕੇਗਾ। ਇਹ ਭਵਿੱਖਬਾਣੀ ਤੋਤੇ ਨੇ ਕੀਤੀ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਹੀ ਭਵਿੱਖਬਾਣੀ ਕਰਦਾ ਹੈ। ਸਲੇਟੀ ਰੰਗ ਦੇ ਇਸ ਤੋਤੇ ਦਾ ਨਾਮ ਓਲੀਵੀਆ ਹੈ ਅਤੇ ਉਹ ਤੋਕੀਉ ਦੇ ਉੱਤਰ ਵਿਚ ਪੈਂਦੇ ਟੋਚੇਗੀ ਵਿਚ ਨਾਸੂ ਐਨੀਮਲ ਕਿੰਗਡਮ ਵਿਚ ਰਹਿੰਦਾ ਹੈ। 

ਸਥਾਨਕ ਮੀਡੀਆ ਮੁਤਾਬਕ ਤੋਤੇ ਨੇ ਭਵਿੱਖਬਾਣੀ ਕੀਤੀ ਹੈ ਕਿ ਰੂਸ ਵਿਚ ਚੱਲ ਰਹੇ ਵਿਸ਼ਵ ਕੱਪ ਵਿਚ ਜਾਪਾਨ ਗਰੁਪ ਐਚ ਦੇ ਅਪਣੇ ਪਹਿਲੇ ਮੈਚ 'ਚ ਕੋਲੰਬੀਆ ਤੋਂ ਹਾਰ ਜਾਵੇਗਾ। ਓਲੀਵੀਆ ਉਨ੍ਹਾਂ ਕਈ ਜਾਨਵਰਾਂ ਵਿਚ ਸ਼ਾਮਲ ਹੈ ਜੋ ਪਿਛਲੇ ਕੁੱਝ ਸਾਲਾਂ ਦੌਰਾਨ ਭਵਿੱਖਬਾਣੀ ਕਰਦੇ ਰਹੇ ਹਨ। ਜਾਪਾਨ ਦੀ ਸਾਂਕੇਈ ਨਿਊਜ਼ ਮੁਤਾਬਕ ਇਸ ਤੋਤੇ ਨੇ ਪਹਿਲੇ ਡਰਾਅ ਦੇ ਸੰਕੇਤ ਦਿਤੇ ਪਰ ਬਾਅਦ ਵਿਚ ਉਸ ਨੇ ਕੋਲੰਬੀਆ ਦਾ ਝੰਡਾ ਚੁਕਿਆ।

 ਇਸ ਚਿੜੀਆਘਰ ਦੀ ਦੇਖਰੇਖ ਕਰਨ ਵਾਲੇ ਨੋਜੋਮੀ ਓਈਕਾਵਾ ਨੇ ਕਿਹਾ, 'ਉਮੀਦ ਹੈ ਕਿ ਇਸ ਵਾਰ ਉਸ ਦੀ ਭਵਿੱਖਬਾਣੀ ਗ਼ਲਤ ਹੋਵੇਗੀ। ਤੋਤਾ ਕੁੱਝ ਦੇਰ ਤਕ ਇਧਰ-ਉਧਰ ਮੰਡਰਾਉਂਦਾ ਰਿਹਾ, ਇਸ ਲਈ ਉਹ ਕਰੀਬੀ ਮੈਚ ਹੋਵੇਗਾ।' 13 ਸਾਲਾ ਤੋਤੇ ਨੇ 2015 ਵਿਚ ਮਹਿਲਾ ਵਿਸ਼ਵ ਕੱਪ ਦੇ ਸੱਤ ਵਿਚੋਂ ਛੇ ਮੈਂਚਾਂ ਦੀ ਸਹੀ ਭਵਿੱਖਬਾਣੀ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਰੀਉ ਉਲੰਪਿਕ 2016 ਦੇ ਸੱਤ ਵਿਚੋਂ ਪੰਜ ਮੈਚਾਂ ਦੀ ਸਹੀ ਭਵਿੱਖਬਾਣੀ ਕੀਤੀ ਸੀ। ਲਗਭਗ 14000 ਕਿਲੋਮੀਟਰ ਦੂਰ ਮੈਡਲਿਨ ਵਿਚ ਸਾਂਤਾ ਚਿੜੀਆਘਰ ਦੇ ਸ਼ੇਰਾਂ ਦੇ ਜੋੜੇ ਨੇ ਵੀ ਓਲੇਵੀਆ ਨਾਲ ਸਹਿਮਤੀ ਪ੍ਰਗਟਾਈ ਹੈ।  (ਏਜੰਸੀ)