ਫ਼ੌਜ-ਆਈਐਸਆਈ ਦੇ ਅਲੋਚਕ ਪਾਕਿਸਤਾਨੀ ਬਲਾਗਰ ਅਤੇ ਪੱਤਰਕਾਰ ਦੀ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਫ਼ੌਜ ਅਤੇ ਜਾਸੂਸ ਏਜੰਸੀ ਆਈਐਸਆਈ ਦੀ ਅਲੋਚਨਾ ਕਰਨਾ ਲਈ ਜਾਣੇ ਜਾਣ ਵਾਲੇ ਪਾਕਿਸਤਾਨੀ ਬਲਾਗਰ ਅਤੇ ਪੱਤਰਕਾਰ ਦੀ ਅਣਜਾਣ ਲੋਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ।

Muhammad Bilal Khan

ਇਸਲਾਮਾਬਾਦ: ਪਾਕਿਸਤਾਨ ਦੀ ਸ਼ਕਤੀਸ਼ਾਲੀ ਫ਼ੌਜ ਅਤੇ ਜਾਸੂਸ ਏਜੰਸੀ ਆਈਐਸਆਈ ਦੀ ਅਲੋਚਨਾ ਕਰਨਾ ਲਈ ਜਾਣੇ ਜਾਣ ਵਾਲੇ 22 ਸਾਲਾ ਪਾਕਿਸਤਾਨੀ ਬਲਾਗਰ ਅਤੇ ਪੱਤਰਕਾਰ ਦੀ ਅਣਜਾਣ ਲੋਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ। ਪਾਕਿਸਤਾਨੀ ਅਖ਼ਬਾਰ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਮੁਹੰਮਦ ਬਿਲਾਲ ਖ਼ਾਨ ਅਪਣੇ ਇਕ ਰਿਸ਼ਤੇਦਾਰ ਏਹਤਿਸ਼ਾਮ ਦੇ ਨਾਲ ਸੀ। ਉਸੇ ਸਮੇਂ ਉਸ ਨੂੰ ਇਕ ਫੋਨ ਆਇਆ, ਜਿਸ ਤੋਂ ਬਾਅਦ ਇਕ ਵਿਅਕਤੀ ਉਹਨਾਂ ਨੂੰ ਨਜ਼ਦੀਕੀ ਜੰਗਲ ਵਿਚ ਲੈ ਗਿਆ। ਖ਼ਾਨ ਦੇ ਟਵਿਟਰ ‘ਤੇ 16 ਹਜ਼ਾਰ, ਯੂ-ਟਿਊਬ ‘ਤੇ 48 ਹਜ਼ਾਰ ਅਤੇ ਫੇਸਬੁੱਕ ‘ਤੇ 22 ਹਜ਼ਾਰ ਫੋਲੋਅਰਜ਼ ਹਨ।

ਪੁਲਿਸ ਸੁਪਰਡੈਂਟ ਮਲਿਕ ਨਈਮ ਨੇ ਦੱਸਿਆ ਕਿ ਖ਼ਾਨ ‘ਤੇ ਇਸਲਾਮਾਬਾਦ ਦੇ ਜੀ-9/4 ਇਲਾਕੇ ਵਿਚ ਹਮਲਾ ਕੀਤਾ ਗਿਆ। ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪਰ ਗੰਭੀਰ ਰੂਪ ਤੋਂ ਜ਼ਖ਼ਮੀ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦਾ ਰਿਸ਼ਤੇਦਾਰ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਨਈਮ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਨੇ ਹੱਤਿਆ ਦੇ ਲਈ ਖੰਜਰ ਦੀ ਵਰਤੋਂ ਕੀਤੀ ਅਤੇ ਕੁੱਝ ਲੋਕਾਂ ਨੇ ਬੰਦੂਕ ਚੱਲਣ ਦੀ ਵੀ ਆਵਾਜ ਸੁਣੀ।

ਬਲਾਗਰ ਅਤੇ ਪੱਤਰਕਾਰ ਖਾਨ ਦੇ ਕਤਲ ਤੋਂ ਬਾਅਦ ਹੈਸ਼ਟੈਗ ਜਸਟਿਸ ਫਾਰ ਮੋਹੰਮਦ ਬੇਲਾਲ ਖ਼ਾਨ ਸੋਸ਼ਲ ਮੀਡੀਆ ਤੇ ਟ੍ਰੋਲ ਹੋਣ ਲੱਗੇ। ਕਈ ਟਵਿਟਰ ਯੂਜ਼ਰਸ ਨੇ ਕਿਹਾ ਕਿ ਪਾਕਿਸਤਾਨੀ ਸੈਨਾ ਅਤੇ ਆਈਐਸਆਈ ਦੇ ਆਲੋਚਕ ਹੋਣ ਦੇ ਕਾਰਨ ਉਹਨਾਂ ਦੀ ਹੱਤਿਆ ਕੀਤੀ ਗਈ। ਇਕ ਵਿਅਕਤੀ ਨੇ ਟਵੀਟ ਕੀਤਾ ਪਾਕਿਸਤਾਨੀ ਪੱਤਰਕਾਰ ਮੁਹੰਮਦ ਬਿਲਾਲ ਖ਼ਾਲ ਦੀ ਇਸਲਾਮਾਬਾਦ ਵਿਚ ਐਤਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਖਾਨ ਸ਼ਕਤੀਸ਼ਾਲੀ ਫ਼ੌਜ ਅਤੇ ਉਸ ਦੇ ਬਦਨਾਮ ਜਾਅਲੀ ਏਜੰਸੀ ਦੇ ਆਲੋਚਕ ਦੇ ਤੌਰ ਤੇ ਜਾਣਿਆ ਜਾਂਦਾ ਸੀ।  ਮ੍ਰਿਤਕ ਦੇ ਪਿਤਾ ਅਬਦੁੱਲਾ ਨੇ ਦੱਸਿਆ ਕਿ ਖ਼ਾਨ ਦੇ ਸਰੀਰ ਤੇ ਕਿਸੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਇਸ ਸੰਬੰਧ ਵਿਚ ਅਤਿਵਾਦੀ ਰੋਧੀ ਕਾਨੂੰਨ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਖ਼ਾਨ ਦੇ ਪਿਤਾ ਨੇ ਕਿਹਾ ਕਿ ਇਸ ਘਟਨਾ ਤੋਂ ਉਹਨਾਂ ਦੇ ਮਨ੍ਹਾਂ ਵਿਚ ਡਰ ਪੈਦਾ ਹੋ ਗਿਆ ਹੈ।