ਯੂਰੋਪੀ ਬਾਜ਼ਾਰ ’ਚ ਮਿਲਣਗੇ ਭਾਰਤ ਦੇ ਰਸੀਲੇ ਅੰਬ, ਪੀਯੂਸ਼ ਗੋਇਲ ਨੇ ਬੈਲਜ਼ੀਅਮ ਵਿਚ ਕੀਤਾ Mango Festival ਦਾ ਉਦਘਾਟਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਮੌਕੇ ਪੀਯੂਸ਼ ਗੋਇਲ ਨੇ ਯੂਰਪੀਅਨ ਯੂਨੀਅਨ ਅਤੇ ਭਾਰਤ ਦਰਮਿਆਨ ਮੁਕਤ ਵਪਾਰ ਸੰਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੀ ਸ਼ੁਰੂਆਤ 'ਮੈਂਗੋ ਮੇਨੀਆ' ਨਾਲ ਹੋਈ ਹੈ।

Piyush Goyal inaugurates 'Mango Festival' in Belgium



ਬੈਲਜੀਅਮ: ਭਾਰਤ ਦੇ ਸੁਆਦੀ ਅਤੇ ਰਸੀਲੇ ਅੰਬਾਂ ਨੂੰ ਯੂਰਪੀਅਨ ਦੇਸ਼ਾਂ ਦੀਆਂ ਮੰਡੀਆਂ ਵਿਚ ਵੱਡੇ ਪੱਧਰ 'ਤੇ ਪਹੁੰਚਾਉਣ ਲਈ ਯਤਨ ਤੇਜ਼ ਹੋ ਗਏ ਹਨ। ਇਸ ਮੰਡੀ ਵਿਚ ਭਾਰਤੀ ਅੰਬਾਂ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਵਿਚ ‘ਮੈਂਗੋ ਫੈਸਟੀਵਲ’ ਦਾ ਆਯੋਜਨ ਕੀਤਾ ਗਿਆ ਹੈ। ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਇਸ ਦੀ ਸ਼ੁਰੂਆਤ ਕੀਤੀ। ਇਸ ਸਮੇਂ ਬੈਲਜੀਅਮ ਵਿਚ ਅੰਬ ਲਾਤੀਨੀ ਅਮਰੀਕੀ ਦੇਸ਼ਾਂ ਤੋਂ ਆਉਂਦੇ ਹਨ।

Piyush Goyal inaugurates 'Mango Festival' in Belgium

ਇਸ ਮੌਕੇ ਪੀਯੂਸ਼ ਗੋਇਲ ਨੇ ਯੂਰਪੀਅਨ ਯੂਨੀਅਨ ਅਤੇ ਭਾਰਤ ਦਰਮਿਆਨ ਮੁਕਤ ਵਪਾਰ ਸੰਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੀ ਸ਼ੁਰੂਆਤ 'ਮੈਂਗੋ ਮੇਨੀਆ' ਨਾਲ ਹੋਈ ਹੈ। ਹਾਲਾਂਕਿ 2013 ਵਿਚ ਐਫਟੀਏ ਨੂੰ ਰੋਕ ਦਿੱਤਾ ਗਿਆ ਸੀ, ਅਸੀਂ ਹੁਣ ਇਹ ਪਹਿਲ ਦੁਬਾਰਾ ਕੀਤੀ ਹੈ। ਗੱਲਬਾਤ ਰਸਮੀ ਤੌਰ 'ਤੇ ਮੁੜ ਸ਼ੁਰੂ ਹੋਵੇਗੀ। ਅੰਬ ਭਾਰਤ ਤੋਂ ਵੱਡੇ ਪੱਧਰ 'ਤੇ ਬਰਾਮਦ ਕੀਤਾ ਜਾਂਦਾ ਹੈ ਪਰ ਇਹ ਸਿਰਫ਼ ਮੱਧ ਪੂਰਬ ਅਤੇ ਅਰਬ ਦੇਸ਼ਾਂ ਨੂੰ ਜਾਂਦਾ ਹੈ। ਬੈਲਜੀਅਮ, ਲਕਸਮਬਰਗ ਅਤੇ ਯੂਰਪੀਅਨ ਯੂਨੀਅਨ ਵਿਚ ਭਾਰਤੀ ਅੰਬੈਸਡਰ ਸੰਤੋਸ਼ ਝਾਅ ਦਾ ਕਹਿਣਾ ਹੈ ਕਿ ਇੱਥੋਂ ਦੇ ਬਾਜ਼ਾਰ ਵਿਚ ਭਾਰਤੀ ਅੰਬਾਂ ਦੀ ਕਾਫੀ ਸੰਭਾਵਨਾ ਹੈ।

Piyush Goyal inaugurates 'Mango Festival' in Belgium

ਝਾਅ ਨੇ ਕਿਹਾ ਕਿ ਬੈਲਜੀਅਮ 'ਚ ਪਹਿਲਾ ਮੈਂਗੋ ਫੈਸਟੀਵਲ ਆਯੋਜਿਤ ਕਰਨ ਦਾ ਮਕਸਦ ਲੋਕਾਂ ਨੂੰ ਇਸ ਦਾ ਸਵਾਦ ਦਿਵਾਉਣਾ ਹੈ। ਬੈਲਜੀਅਮ ਨੂੰ ਯੂਰਪ ਦੀ ਰਾਜਧਾਨੀ ਮੰਨਿਆ ਜਾਂਦਾ ਹੈ। ਇੱਥੇ ਸਾਰੀਆਂ ਈਯੂ ਸੰਸਥਾਵਾਂ ਦੇ ਦਫ਼ਤਰ ਹਨ। ਇਹ ਇਕ ਸੁਹਾਵਣਾ ਇਤਫ਼ਾਕ ਹੈ ਕਿ ਇਸ ਦੇ ਲਾਂਚ ਮੌਕੇ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਮੌਜੂਦ ਸਨ। ਮੈਨੂੰ ਖਾਸ ਤੌਰ 'ਤੇ ਖੁਸ਼ੀ ਹੈ ਕਿ ਮੈਂਗੋ ਫੈਸਟੀਵਲ ਵਿਚ ਪ੍ਰਦਰਸ਼ਿਤ ਕੀਤੇ ਗਏ ਜ਼ਿਆਦਾਤਰ ਅੰਬ ਮੇਰੇ ਗ੍ਰਹਿ ਰਾਜ ਬਿਹਾਰ ਦੇ ਹਨ। ਮੈਂ ਵੀ ਕਈ ਸਾਲਾਂ ਬਾਅਦ ਉਹਨਾਂ ਦਾ ਆਨੰਦ ਮਾਣਿਆ ਹੈ।

Piyush Goyal inaugurates 'Mango Festival' in Belgium

ਭਾਰਤੀ ਦੂਤਾਵਾਸ ਵਿਚ ਖੇਤੀ ਅਤੇ ਸਮੁੰਦਰੀ ਉਤਪਾਦਾਂ ਦੀ ਸਲਾਹਕਾਰ ਡਾ: ਸਮਿਤਾ ਸਿਰੋਹੀ ਨੇ ਦੱਸਿਆ ਕਿ ਯੂਰਪ, ਬਰਤਾਨੀਆ ਅਤੇ ਜਰਮਨੀ ਵਿਚ ਭਾਰਤੀ ਬਾਜ਼ਾਰ ਹਨ। ਬੈਲਜੀਅਮ ਵਿਚ ਮੈਂਗੋ ਫੈਸਟੀਵਲ ਆਯੋਜਿਤ ਕਰਨ ਦਾ ਵਿਚਾਰ ਭਾਰਤੀ ਅੰਬਾਂ ਨੂੰ ਯੂਰਪੀਅਨ ਬਾਜ਼ਾਰਾਂ ਵਿਚ ਪ੍ਰਦਰਸ਼ਿਤ ਕਰਨਾ ਹੈ। ਬੈਲਜੀਅਮ ਵਿਚ ਜ਼ਿਆਦਾਤਰ ਅੰਬ ਲਾਤੀਨੀ ਅਮਰੀਕੀ ਦੇਸ਼ਾਂ ਤੋਂ ਆ ਰਹੇ ਹਨ। ਬਰੱਸਲਜ਼ ਵਿਚ ਹੋਈ ਅੰਬਾਂ ਦੀ ਪ੍ਰਦਰਸ਼ਨੀ ਵਿਚ ਭਾਰਤੀ ਅੰਬਾਂ ਦੀਆਂ ਸੱਤ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।