Iran-Israel War: "ਈਰਾਨ ਇਕਜੁੱਟ ਹੈ, ਆਤਮ ਸਮਰਪਣ ਨਹੀਂ ਕਰੇਗਾ"- ਖਮੇਨੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਡੋਨਾਲਡ ਟਰੰਪ ਦੀ ਧਮਕੀ ਤੋਂ ਨਹੀਂ ਡਰਿਆ ਈਰਾਨ ਦਾ ਸੁਪ੍ਰੀਮ ਲੀਡਰ ਅਲੀ ਖਾਮੇਨੀ

Iran-Israel war

Iran-Israel War: ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਹੁਣ ਇੱਕ ਨਵਾਂ ਮੋੜ ਲੈ ਚੁੱਕੀ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੇ ਬੁੱਧਵਾਰ ਨੂੰ ਜੰਗ ਦਾ ਐਲਾਨ ਕਰਦੇ ਹੋਏ ਟਵਿੱਟਰ (x) 'ਤੇ ਲਿਖਿਆ, "ਜੰਗ ਹੈਦਰ ਦੇ ਨਾਮ 'ਤੇ ਸ਼ੁਰੂ ਹੁੰਦੀ ਹੈ। ਅਸੀਂ ਅਤਿਵਾਦੀ ਯਹੂਦੀ ਸ਼ਾਸਨ ਨੂੰ ਸਖ਼ਤ ਜਵਾਬ ਦੇਵਾਂਗੇ।" 

ਉਨ੍ਹਾਂ ਦੀ ਪੋਸਟ ਤੋਂ ਬਾਅਦ, ਈਰਾਨ ਨੇ ਇਜ਼ਰਾਈਲ ਦੇ ਵੱਖ-ਵੱਖ ਸ਼ਹਿਰਾਂ 'ਤੇ 25 ਮਿਜ਼ਾਈਲਾਂ ਦਾਗੀਆਂ। ਬਦਲੇ ਵਿੱਚ, ਇਜ਼ਰਾਈਲ ਨੇ ਵੀ ਤੇਜ਼ ਹਮਲੇ ਕੀਤੇ। ਇਸ ਤੋਂ ਬਾਅਦ, ਈਰਾਨ ਨੇ ਇਜ਼ਰਾਈਲ ਵੱਲ  Fattahਮਿਜ਼ਾਈਲਾਂ ਦਾਗੀਆਂ। ਇਸ ਦੌਰਾਨ, ਅਮਰੀਕਾ ਨੇ ਯਰੂਸ਼ਲਮ ਵਿੱਚ ਆਪਣਾ ਦੂਤਾਵਾਸ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ, ਅਸੀਂ ਜਾਣਦੇ ਹਾਂ ਕਿ ਖਮੇਨੀ ਕਿੱਥੇ ਲੁਕਿਆ ਹੋਇਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਟਰੰਪ ਦਾ ਅਗਲਾ ਕਦਮ ਕੀ ਹੋਵੇਗਾ।