ਨਿਊਜ਼ੀਲੈਂਡ ’ਚ ਆਮ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਅਹੁਦੇ ਲਈ ਦੋ ਮਹਿਲਾ ਆਗੂ ਮੈਦਾਨ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ। ਲੋਕਾਂ ਨੂੰ ਘਰਾਂ ਵਿਚ ਵੋਟਿੰਗ ਪੇਪਰ ਚੈਕ ਕਰਨ ਲਈ

Jacinda Ardern

ਔਕਲੈਂਡ 17 ਜੁਲਾਈ (ਹਰਜਿੰਦਰ ਸਿੰਘ ਬਸਿਆਲਾ):ਨਿਊਜ਼ੀਲੈਂਡ ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ। ਲੋਕਾਂ ਨੂੰ ਘਰਾਂ ਵਿਚ ਵੋਟਿੰਗ ਪੇਪਰ ਚੈਕ ਕਰਨ ਲਈ ਪਹੁੰਚ ਰਹੇ ਹਨ ਤਾਂ ਕਿ ਉਨ੍ਹਾਂ ਵਿਚ ਪਤੇ ਆਦਿ ਦੀ ਸੋਧ ਹੋ ਸਕੇ। ਇਸ ਵਾਰ ਦਿਲਚਸਪ ਮਾਮਲਾ ਹੈ ਕਿ ਹੁਣ ਪ੍ਰਧਾਨ ਮੰਤਰੀ ਪਦ ਲਈ ਦੋ ਮਹੀਲਾ ਆਗੂ ਮੈਦਾਨ ਵਿਚ ਗੱਜਣਗੀਆਂ।

ਨੈਸ਼ਨਲ ਪਾਰਟੀ ਦੀ ਨਵਨਿਯੁਕਤ ਨੇਤਾ ਸ੍ਰੀਮਤੀ ਜੂਠਿਤ ਕੌਲਿਨਜ਼ ਅਤੇ ਲੇਬਰ ਪਾਰਟੀ ਦੀ ਨੇਤਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ। ਸੋ ਮੁਕਾਬਲਾ ਜੇ.ਸੀ ਅਤੇ ਜੇ.ਏ. ਵਿਚਕਾਰ ਹੋਣ ਜਾ ਰਿਹਾ ਹੈ। ਆਸਟਰੇਲੀਆ ਦੀ ਇਕ ਸੱਟਾ ਕੰਪਨੀ  ਸਪੋਰਟਸ ਬੈਟ ਨੇ ਇਸ ਸਬੰਧੀ ਸੱਟਾ ਲਾਉਣਾ ਵੀ ਸ਼ੁਰ ਕਰ ਦਿਤਾ ਹੈ। 9 ਹਫ਼ਤਿਆਂ ਦੇ ਵਿਚ ਵੋਟਾਂ ਦਾ ਸਾਰਾ ਮਾਮਲਾ ਹੱਲ ਕਰ ਲਿਆ ਜਾਣਾ ਹੈ ਅਤੇ ਲੋਕ ਬੈਟ (ਸੱਟਾ) ਆਦਿ ਲੱਗਣ ਤੋਂ ਬਾਅਦ ਕਈਆਂ ਨੇ ਅਪਣੇ ਪੈਸੇ ਗਵਾ ਜਾਣੇ ਹਨ ਅਤੇ ਕਈਆਂ ਨੇ ਬਣਾ ਜਾਣੇ ਹਨ।