ਕੀਨੀਆ 'ਚ ਪਲਟਿਆ ਤੇਲ ਟੈਂਕਰ, ਤੇਲ ਚੋਰੀ ਕਰਨ ਆਏ ਲੋਕ, ਹੋਇਆ ਧਮਾਕਾ, 13 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਨੀਵਾਰ ਦੇਰ ਰਾਤ ਸਿਯਾਯ ਕਾਉਟੀ ਦੇ ਮਲੰਗਾ ਪਿੰਡ ਨੇੜੇ ਪਲਟਿਆ ਟੈਂਕਰ

Oil tanker overturns in Kenya

ਨੈਰੋਬੀ: ਪੱਛਮੀ ਕੀਨੀਆ ਵਿਚ ਇਕ ਟੈਂਕਰ ਵਿਚੋਂ ਤੇਲ ਚੋਰੀ ਕਰਦੇ ਸਮੇਂ ਟੈਂਕਰ ਦੇ ਫਟਣ ਨਾਲ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਜੇਮ ਸਬਕਾਊਂਟੀ ਪੁਲਿਸ ਕਂਮਾਂਡਰ ਚਾਰਲਸ ਚੇਚਾ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਸਿਯਾਯ ਕਾਉਟੀ ਦੇ ਮਲੰਗਾ ਪਿੰਡ ਨੇੜੇ ਟੈਂਕਰ  ਪਲਟ ਗਿਆ ਸੀ 

ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਇਸ ਵਿੱਚੋਂ ਤੇਲ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਜਿਸਤੋਂ ਕੁੱਝ ਸਮਾਂ ਬਾਅਦ ਇਸ ਵਿਚ ਧਮਾਕਾ ਹੋ ਗਿਆ ਤੇ 13 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ