ਬਰੈਂਪਟਨ 'ਚ 24 ਸਾਲਾ ਨੌਜੁਆਨ ਦੀ ਇਲਾਜ ਦੌਰਾਨ ਮੌਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਗੱਡੀ ਖੋਹਣ ਦੀ ਕੋਸ਼ਿਸ਼ ਦੌਰਾਨ ਅਣਪਛਾਤਿਆਂ ਨੇ ਕੀਤਾ ਸੀ ਗੁਰਵਿੰਦਰ 'ਤੇ ਹਮਲਾ 

Gurwinder Nath

ਫ਼ੂਡ ਡਲਿਵਰੀ ਦਾ ਕੰਮ ਕਰਦਾ ਸੀ ਨੌਜੁਆਨ 

ਕੈਨੇਡਾ : ਬਰੈਂਪਟਨ ਵਿਖੇ ਰਹਿ ਰਹੇ 24 ਸਾਲਾ ਨੌਜੁਆਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਦੀ ਪੁਸ਼ਟੀ ਪੀਲ ਪੁਲਿਸ ਵਲੋਂ ਕੀਤੀ ਗਈ ਹੈ। ਮ੍ਰਿਤਕ ਗੁਰਵਿੰਦਰ ਨਾਥ ਕੈਨੇਡਾ ਵਿਚ ਫ਼ੂਡ ਡਲਿਵਰੀ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ: ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ ਦੇਹਾਂਤ

ਪਿਛਲੇ ਹਫ਼ਤੇ ਮਿਸੀਸਾਗਾ ਦੇ ਬ੍ਰਿਟੈਨਿਆ ਅਤੇ ਕ੍ਰੈਡਿਟਵਿਊ ਵਿਖੇ ਭੋਜਨ ਦੀ ਡਿਲੀਵਰੀ ਕਰਦੇ ਸਮੇਂ ਗੁਰਵਿੰਦਰ ਨੂੰ ਅਣਪਛਾਤਿਆਂ ਨੇ ਉਸ ਦੀ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਵਿਚ ਹਮਲਾ ਕੀਤਾ ਸੀ। ਹਮਲੇ ਦੌਰਾਨ ਗੁਰਵਿੰਦਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਪੁਲਿਸ ਵਲੋਂ ਘਟਨਾ ਸਥਾਨ ਦੇ ਸੀ.ਸੀ.ਟੀ.ਵੀ. ਖੰਘਾਲੇ ਜਾ ਰਹੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਨੰਬਰ ਜਾਰੀ ਕਰਦਿਆਂ ਹਮਲਾਵਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਬਿਊਰੋ ਨਾਲ 905-453-3311, ਐਕਸਟੈਂਸ਼ਨ 3410 'ਤੇ ਜਾਂ ਪੀਲ ਕ੍ਰਾਈਮ ਸਟੌਪਰਜ਼ ਨੂੰ 1-800-222-TIPS (8477)  'ਤੇ ਕਾਲ ਕਰ ਕੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।