Britain Voting age: ਬ੍ਰਿਟੇਨ ਵਿਚ ਵੋਟ ਪਾਉਣ ਦੀ ਉਮਰ 18 ਤੋਂ ਘਟਾ ਕੇ ਕੀਤੀ 16 ਸਾਲ
ਬ੍ਰਿਟੇਨ ਵਿਚ ਵੋਟ ਪਾਉਣ ਦੀ ਉਮਰ ਆਖ਼ਰੀ ਵਾਰ 1969 ਵਿੱਚ ਬਦਲੀ ਗਈ ਸੀ
Britain Voting age lowered latest news in Punjabi: ਬ੍ਰਿਟੇਨ ਵਿਚ ਵੋਟ ਪਾਉਣ ਦੀ ਘੱਟੋ-ਘੱਟ ਉਮਰ ਹੁਣ 18 ਤੋਂ ਘਟਾ ਕੇ 16 ਸਾਲ ਕਰ ਦਿਤੀ ਗਈ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ 16 ਅਤੇ 17 ਸਾਲ ਦੇ ਬੱਚੇ ਵੀ ਅਗਲੀਆਂ ਆਮ ਚੋਣਾਂ ਵਿਚ ਵੋਟ ਪਾ ਸਕਦੇ ਹਨ। ਬ੍ਰਿਟੇਨ ਵਿਚ ਵੋਟ ਪਾਉਣ ਦੀ ਉਮਰ ਆਖ਼ਰੀ ਵਾਰ 1969 ਵਿੱਚ ਬਦਲੀ ਗਈ ਸੀ, ਜਦੋਂ ਇਸ ਨੂੰ 21 ਤੋਂ ਘਟਾ ਕੇ 18 ਕਰ ਦਿਤਾ ਗਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਹਿਲਾਂ ਇਹ ਨੌਜਵਾਨ ਸਿਰਫ਼ ਸਕਾਟਲੈਂਡ ਅਤੇ ਵੇਲਜ਼ ਵਿਚ ਕੁੱਝ ਚੋਣਾਂ ਵਿਚ ਵੋਟ ਪਾ ਸਕਦੇ ਸਨ ਪਰ ਹੁਣ ਉਹ ਪੂਰੇ ਯੂਕੇ ਵਿਚ ਸਥਾਨਕ, ਖੇਤਰੀ ਅਤੇ ਆਮ ਚੋਣਾਂ ਵਿਚ ਹਿੱਸਾ ਲੈ ਸਕਣਗੇ। ਇਸ ਤੋਂ ਇਲਾਵਾ ਬ੍ਰਿਟਿਸ਼ ਸਰਕਾਰ ਨੇ ਇਕ ਨਵਾਂ ਨਿਯਮ ਬਣਾਇਆ ਹੈ, ਜਿਸ ਦੇ ਤਹਿਤ ਹੁਣ ਕੋਈ ਵੀ ਰਾਜਨੀਤਕ ਪਾਰਟੀ ਵਿਦੇਸ਼ਾਂ ਤੋਂ 500 ਪੌਂਡ (ਲਗਭਗ 58,000 ਰੁਪਏ) ਤੋਂ ਵੱਧ ਦਾਨ ਨਹੀਂ ਲੈ ਸਕੇਗੀ।
(For more news apart from “Britain Voting age lowered latest news in Punjabi” stay tuned to Rozana Spokesman.)
"