ਜੇਕਰ ਬੱਚਾ ਨਹੀਂ ਤਾਂ ਦੇਣਾ ਪਵੇਗਾ ਭਾਰੀ ਟੈਕਸ, ਫਰਮਾਨ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਬਾਦੀ ਵਿਸਫੋਟ ਨੂੰ ਦੇਖਦੇ ਹੋਏ 1970 ਦੇ ਦਹਾਕੇ ਵਿਚ ਚੀਨ 'ਚ ਇਕ ਬੱਚਾ ਨੀਤੀ ਨੂੰ ਲਾਗੂ ਕੀਤਾ ਗਿਆ ਸੀ ਪਰ ਲਿੰਗ ਅਨੁਪਾਤ ਵਿਚ ਅਸੰਤੁਲਨ ਨੂੰ ਦੇਖਦੇ ਹੋਏ ਹੁਣ ਉਥੇ...

No children Pay tax

ਬੀਜਿੰਗ : ਆਬਾਦੀ ਵਿਸਫੋਟ ਨੂੰ ਦੇਖਦੇ ਹੋਏ 1970 ਦੇ ਦਹਾਕੇ ਵਿਚ ਚੀਨ 'ਚ ਇਕ ਬੱਚਾ ਨੀਤੀ ਨੂੰ ਲਾਗੂ ਕੀਤਾ ਗਿਆ ਸੀ ਪਰ ਲਿੰਗ ਅਨੁਪਾਤ ਵਿਚ ਅਸੰਤੁਲਨ ਨੂੰ ਦੇਖਦੇ ਹੋਏ ਹੁਣ ਉਥੇ ਇਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਬੱਚੇ ਦੇ ਜਨਮ ਨੂੰ ਵਧਾਵਾ ਦੇਣ ਲਈ ਦੋ ਚੀਨੀ ਸੰਸਥਾਵਾਂ ਨੇ ਇਕ ਵਿਵਾਦਿਤ ਫਰਮਾਨ ਜਾਰੀ ਕੀਤਾ ਹੈ। ਚੀਨ ਵਿੱਚ ਨੌਜਵਾਨਾਂ ਦੀ ਗਿਣਤੀ 'ਚ ਲਗਾਤਾਰ ਕਮੀ ਹੋ ਰਹੀ ਹੈ ਅਤੇ ਬਜ਼ੁਰਗਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਸਮੱਸਿਆ ਤੋਂ ਨਜਿੱਠਣ ਲਈ ਇਹ ਨਵੇਂ ਨਿਯਮ ਜਾਰੀ ਕੀਤੇ ਗਏ ਹਨ।  

ਨਵੇਂ ਨਿਯਮ ਦੇ ਮੁਤਾਬਕ ਜੇਕਰ ਕਿਸੇ ਜੋੜੇ ਕੋਲ ਦੋ ਬੱਚੇ ਹਨ ਜਾਂ ਇਕ ਵੀ ਬੱਚੇ ਨਹੀਂ ਹੈ ਉਨ੍ਹਾਂ ਨੂੰ ਮੈਟਰਨਿਟੀ ਫੰਡ ਦੇਣਾ ਹੋਵੇਗਾ। ਇਸ ਨਵੇਂ ਨਿਯਮ ਨੇ ਚੀਨ ਵਿਚ ਸੋਸ਼ਲ ਮੀਡੀਆ 'ਤੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਚੀਨ ਜਿਥੇ ਦੀ ਕਮਿਊਨਿਸਟ ਸਰਕਾਰ ਦੇ ਵਲੋਂ ਲਾਗੂ ਤਰ੍ਹਾਂ - ਤਰ੍ਹਾਂ ਦੇ ਪਰਵਾਰ ਨਿਯੋਜਨ ਦੀਆਂ ਯੋਜਨਾਵਾਂ ਲਗਾਤਾਰ ਚਰਚਾ ਵਿਚ ਰਹੀ ਹੈ। ਦਹਾਕਿਆਂ ਤੋਂ ਉੱਥੇ ਇਕ ਬੱਚਾ ਨੀਤੀ ਲਾਗੂ ਹੈ। ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੁਣ ਤੇਜੀ ਨਾਲ ਬੁੱਢੀ ਹੋ ਰਹੀ ਅਪਣੀ ਆਬਾਦੀ ਨੂੰ ਲੈ ਕੇ ਚਿੰਤਤ ਹੈ।

ਚੀਨ ਨੂੰ ਇਸ ਗੱਲ ਦੀ ਚਿੰਤਾ ਸਤਾਅ ਰਹੀ ਹੈ ਕਿ ਤੇਜੀ ਨਾਲ ਬੁੱਢੀ ਹੋ ਰਹੀ ਆਬਾਦੀ ਕਾਰਨ ਦੇਸ਼ ਵਿਚ ਕੰਮ ਕਰਨ ਦੀ ਸ਼ੈਲੀ ਵਿਚ ਰਫ਼ਤਾਰ ਘੱਟ ਰਹੀ ਹੈ ਜਿਸ ਦੇ ਨਾਲ ਦੇਸ਼ ਦੀ ਆਰਥਿਕਤਾ ਦੇ ਕਮਜ਼ੋਰ ਹੋਣ ਦਾ ਖ਼ਤਰਾ ਵੱਧ ਰਿਹਾ ਹੈ। ਇਸ ਤੋਂ ਇਲਾਵਾ ਲਿੰਗ ਅਨੁਪਾਤ ਵਿਚ ਅਸੰਤੁਲਨ ਵੀ ਇਕ ਵੱਡੀ ਸਮਾਜਿਕ ਸਮੱਸਿਆ ਹੈ। ਦੋ ਸੰਸਥਾਵਾਂ ਨੇ ਮੰਗਲਵਾਰ ਨੂੰ ਕਿਹਾ ਕਿ 40 ਤੋਂ ਘੱਟ ਉਮਰ ਵਾਲੇ ਪਤੀ-ਪਤਨੀ ਜਿਨ੍ਹਾਂ ਦੇ ਦੋ ਬੱਚੇ ਹਨ ਜਾਂ ਇਕ ਵੀ ਨਹੀਂ ਹਨ ਉਨ੍ਹਾਂ ਨੂੰ ਇਕ ਨਿਸ਼ਚਿਤ ਟੈਕਸ ਦੇਣਾ ਪਵੇਗਾ।

ਜਾਰੀ ਐਲਾਨ ਦੇ ਮੁਤਾਬਕ ਜੇਕਰ ਕਿਸੇ ਪਰਵਾਰ ਕੋਲ ਦੋ ਬੱਚੇ ਤੋਂ ਜ਼ਿਆਦਾ ਹੋ ਗਏ ਹਨ ਤਾਂ ਉਹ ਫੰਡ ਵਿਚ ਜਮ੍ਹਾਂ ਕੀਤੀ ਅਪਣੀ ਰਾਸ਼ੀ ਵਾਪਸ ਲੈਣ ਲਈ ਆਵੇਦਨ ਕਰ ਸਕਦੇ ਹਨ। ਉਥੇ ਹੀ ਦੂਜੀ ਸੰਸਥਾ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਦੋ ਹੀ ਬੱਚੇ ਜਾਂ ਉਸ ਤੋਂ ਘੱਟ ਹਨ ਉਹ ਅਪਣੇ ਪੈਸੇ ਰਿਟਾਇਰਮੈਂਟ ਦੇ ਸਮੇਂ ਵਾਪਸ ਲੈ ਸਕਦੇ ਹਨ। ਇਸ ਨਵੇਂ ਐਲਾਨ ਤੋਂ ਬਾਅਦ ਤੋਂ ਚੀਨ ਵਿਚ ਟਵਿਟਰ 'ਤੇ ਬਹੁਤ ਬਹਿਸ ਛਿੜ ਗਈ ਹੈ। ਕਿਸੇ ਇੰਟਰਨੈਟ ਯੂਜ਼ਰ ਨੇ ਕਿਹਾ ਕਿ ਇਹ ਐਲਾਨ ਉਨ੍ਹਾਂ ਦੀ ਜਾਂਚ ਅਤੇ ਪ੍ਰੋਫੈਸ਼ਨਲਿਜ਼ਮ ਦੀ ਕਮੀ ਨੂੰ ਦਰਸ਼ਾਉਂਦਾ ਹੈ।

ਦੱਸ ਦਈਏ ਕਿ 1970 ਦੇ ਦਹਾਕੇ ਵਿਚ ਹੀ ਚੀਨ ਵਿਚ ਵਨ ਚਾਈਲਡ ਪਾਲਿਸੀ ਲਾਗੂ ਕਰ ਦਿਤੀ ਗਈ ਸੀ। ਉਦੋਂ ਤੋਂ ਹੀ ਇਕ ਤੋਂ ਜ਼ਿਆਦਾ ਬੱਚਾ ਹੋਣ 'ਤੇ ਪਤੀ-ਪਤਨੀ ਨੂੰ ਜੁਰਮਾਨਾ ਭਰਨਾ ਪੈਂਦਾ ਸੀ। ਕਈ ਔਰਤਾਂ ਨੂੰ ਜਬਰਨ ਗਰਭਪਾਤ ਲਈ ਮਜਬੂਰ ਕੀਤਾ ਗਿਆ ਸੀ। ਅੰਕੜਿਆਂ ਦੀਆਂ ਮੰਨੀਏ ਤਾਂ ਹਾਲ 'ਚ 2016 ਵਿਚ 17.9 ਮਿਲੀਅਨ ਬੱਚਿਆਂ ਨੇ ਜਨਮ ਲਿਆ ਸੀ। 2017 'ਚ 17.23 ਮਿਲੀਅਨ ਬੱਚਿਆਂ ਨੇ ਜਨਮ ਲਿਆ ਸੀ।