ਰੂਸ ਦੇ ਰਾਸ਼ਟਰਪਤੀ ਦਾ ਔਰਤਾਂ ਨੂੰ ਅਨੋਖਾ ਆਫ਼ਰ, '10 ਤੋਂ ਵੱਧ ਬੱਚੇ ਪੈਦਾ ਕਰੋ, ਮਿਲਣਗੇ 13 ਲੱਖ' 

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਮਹਾਮਾਰੀ ਸੰਕਟ ਅਤੇ ਯੂਕ੍ਰੇਨ ਨਾਲ ਜੰਗ ਦੇ ਤੁਰੰਤ ਬਾਅਦ ਰੂਸ ਵਿਚ ਆਬਾਦੀ ਸੰਕਟ ਪੈਦਾ ਹੋ ਗਿਆ ਹੈ।

Vladimir Putin

 

ਮਾਸਕੋ - ਰੂਸ ਦੀ ਘਟਦੀ ਅਬਾਦੀ ਨੂੰ ਲੈ ਕੇ ਚਿੰਤਤ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਔਰਤਾਂ ਨੂੰ ਇਕ ਵੱਖਰਾ ਹੀ ਆਫਰ ਦਿੱਤਾ ਹੈ। ਵਲਾਦੀਮੀਰ ਨੇ ਔਰਤਾਂ ਨੂੰ ਦਸ ਜਾਂ ਇਸ ਤੋਂ ਵੱਧ ਬੱਚੇ ਪੈਦਾ ਕਰਨ ਲਈ ਕਿਹਾ ਹੈ। ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਦਸ ਬੱਚਿਆਂ ਨੂੰ ਜਨਮ ਦੇਣ ਅਤੇ ਉਹਨਾਂ ਨੂੰ ਜ਼ਿੰਦਾ ਰੱਖਣ ਦੇ ਬਦਲੇ ਔਰਤਾਂ ਨੂੰ ਹਰ ਮਹੀਨੇ ਕਰੀਬ 13 ਲੱਖ ਰੁਪਏ (13,500 ਪੌਂਡ) ਦਿੱਤੇ ਜਾਣਗੇ।

ਹਾਲਾਂਕਿ ਮਾਹਰਾਂ ਨੇ ਇਸ ਨੂੰ ਨਿਰਾਸ਼ਾ ਵਿਚ ਲਿਆ ਗਿਆ ਫ਼ੈਸਲਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਸੰਕਟ ਅਤੇ ਯੂਕ੍ਰੇਨ ਨਾਲ ਜੰਗ ਦੇ ਤੁਰੰਤ ਬਾਅਦ ਰੂਸ ਵਿਚ ਆਬਾਦੀ ਸੰਕਟ ਪੈਦਾ ਹੋ ਗਿਆ ਹੈ। ਇਸ ਨਾਲ ਨਜਿੱਠਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੀਆਂ ਔਰਤਾਂ ਨੂੰ ਇਹ ਅਨੋਖੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇਕਰ ਹਰ ਔਰਤ 10 ਜਾਂ ਇਸ ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖ ਪਾਉਂਦੀ ਹੈ ਤਾਂ ਸਰਕਾਰ ਬਦਲੇ ਵਿਚ 13 ਲੱਖ ਰੁਪਏ ਦੇਵੇਗੀ।