Pakistan Firing News: ਪਾਕਿ ਵਿਚ ਪਿਕਨਿਕ ਤੋਂ ਪਰਤਦੇ ਦੋਸਤਾਂ ਉਤੇ ਗੋਲੀਬਾਰੀ, 7 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistan Firing News: ਅਣਪਛਾਤੇ ਬੰਦੂਕਧਾਰੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Pakistan Firing News in punjabi

 Pakistan Firing News: ਪਾਕਿਸਤਾਨ ਤੋਂ ਇਕ ਬੇਹੱਦ ਸਨਸਨੀਖ਼ੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਪਿਕਨਿਕ ਤੋਂ ਵਾਪਸ ਆ ਰਹੇ ਦੋਸਤਾਂ ਦੇ ਇਕ ਗਰੁੱਪ ’ਤੇ ਅਣਪਛਾਤੇ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਜਿਸ ਦੌਰਾਨ ਘੱਟੋ-ਘੱਟ 7 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 1 ਹੋਰ ਜ਼ਖ਼ਮੀ ਹੋ ਗਿਆ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਮਲਾ ਪਿਸ਼ਾਵਰ ਤੋਂ ਲਗਭਗ 65 ਕਿਲੋਮੀਟਰ ਦੱਖਣ-ਪੱਛਮ ਵਿਚ ਕੋਹਾਟ ਜ਼ਿਲ੍ਹੇ ਦੇ ਉਪਨਗਰ ਰੇਗੀ ਸ਼ਿਨੋ ਖੇਲ ਵਿਚ ਸ਼ਨੀਵਾਰ ਦੇਰ ਰਾਤ ਹੋਇਆ।

ਪੁਲਿਸ ਨੇ ਦੱਸਿਆ ਕਿ ਨੌਜਵਾਨ ਟਾਂਡਾ ਡੈਮ ਤੋਂ ਅਪਣੇ ਜੱਦੀ ਪਿੰਡ ਖਾਰਾ ਘਾਰੀ ਮੁਹੰਮਦ ਜ਼ਾਈ ਵਾਪਸ ਆ ਰਹੇ ਸਨ ਕਿ ਰਸਤੇ ’ਚ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿਤੀਆਂ। ਪੁਲਿਸ ਟੀਮ ਦੀ ਮਦਦ ਨਾਲ ਬਚਾਅ ਟੀਮ ਦੇ ਅਧਿਕਾਰੀਆਂ ਨੇ ਲਾਸ਼ਾਂ ਅਤੇ ਜ਼ਖ਼ਮੀ ਨੂੰ ਕੋਹਾਟ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਭੇਜ ਦਿਤਾ। ਜ਼ਖ਼ਮੀ ਵਿਅਕਤੀ ਨੂੰ ਬਾਅਦ ਵਿਚ ਵਿਸ਼ੇਸ਼ ਇਲਾਜ ਲਈ ਪੇਸ਼ਾਵਰ ਦੇ ਇਕ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ ਹੈ। (ਏਜੰਸੀ)

(For more news apart from “ Pakistan Firing News in punjabi , ” stay tuned to Rozana Spokesman.)