England ਦੇ ਵੁਲਵਰਹੈਂਪਟਨ 'ਚ ਦੋ ਬਜ਼ੁਰਗ ਸਿੱਖਾਂ 'ਤੇ ਹੋਇਆ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਗੋਰੇ ਨੌਜਵਾਨ ਨੇ ਦੋ ਸਿੱਖ ਬਜ਼ੁਰਗਾਂ ਨਾਲ ਕੀਤੀ ਕੁੱਟਮਾਰ

Two elderly Sikhs attacked in Wolverhampton, England

ਲੰਡਨ : ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ’ਚ 2 ਸਿੱਖ ਬਜ਼ੁਰਗਾਂ ’ਤੇ ਹਮਲਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਇਕ ਗੋਰਾ ਨੌਜਵਾਨ ਇਕ ਸਿੱਖ ਬਜ਼ੁਰਗ ਨਾਲ ਹੱਥੋਪਾਈ ਕਰਦਾ ਹੋਇਆ ਨਜ਼ਰ ਆਉਂਦਾ ਹੈ,  ਜਦਕਿ ਦੂਜਾ ਬਜ਼ੁਰਗ ਇਕ ਕਾਰ ਅੱਗੇ ਡਿੱਗਾ ਦਿਖਾਈ ਦੇ ਰਿਹਾ ਹੈ। ਵੀਡੀਓ ਕਲਿੱਪ ’ਚ ਗੋਰਾ ਨੌਜਵਾਨ ਸਿੱਖ ਬਜ਼ੁਰਗਾਂ ਨੂੰ ਲੱਤਾਂ ਮਾਰਦਾ ਹੋਇਆ ਵੀ ਨਜ਼ਰ ਆਉਂਦਾ ਹੈ।

ਕੁਝ ਲੋਕਾਂ ਨੇ ਆਰੋਪੀਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਵੀਡੀਓ ’ਚ ਸੁਣਾਈ ਦੇ ਰਿਹਾ ਹੈ ਕਿ ਹੁਣ ਇਸ ਨੂੰ ਬੰਦ ਕਰੋ! ਇਨ੍ਹਾਂ ਦੋ ਸਿੱਖ ਬਜ਼ੁਰਗਾਂ ਨੂੰ ਇਨ੍ਹਾਂ ਗੋਰਿਆਂ ਨੇ ਹੁਣੇ ਹੀ ਕੁੱਟਿਆ ਹੈ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਮੂਰਖ ਹੋ ! ਇਹ ਸਭ ਰਿਕਾਰਡ ਹੈ। ਉਕਤ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ’ਚ ਗੁੱਸੇ ਦੀ ਲਹਿਰ ਹੈ। ਸਿੱਖ ਭਾਈਚਾਰੇ ਵੱਲੋਂ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ ਗਿਆ ਹੈ ਅਤੇ ਆਰੋਪੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।